ਮਿਡਲੈਂਡ ਮਾਈਕ੍ਰੋਫਿਨ ਲਿਮਟਿਡ ਵੱਲੋਂ ਪਲੇਸਮੈਂਟ ਕੈਂਪ ਅੱਜ

ਮਿਡਲੈਂਡ ਮਾਈਕ੍ਰੋਫਿਨ ਲਿਮਟਿਡ ਵੱਲੋਂ ਪਲੇਸਮੈਂਟ ਕੈਂਪ ਅੱਜ (1)
 ਮਿਡਲੈਂਡ ਮਾਈਕ੍ਰੋਫਿਨ ਲਿਮਟਿਡ ਵੱਲੋਂ ਪਲੇਸਮੈਂਟ ਕੈਂਪ ਅੱਜ
ਬਰਨਾਲਾ, 22 ਅਪ੍ਰੈਲ 2022
ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਰੋਜ਼ਗਾਰ ਦਫਤਰ, ਬਰਨਾਲਾ ਵੱਲੋਂ ਅੱਜ ਪੁਖਰਾਜ ਹੈਲਥ ਕੇਅਰ ਕੰਪਨੀ ਦਾ ਪਲੇਸਮੈਂਟ ਕੈਂਪ ਲਾਇਆ ਗਿਆ, ਜਿਸ ਵਿੱਚ 16 ਉਮੀਦਵਾਰਾਂ ਨੇ ਭਾਗ ਲਿਆ। ਇਨਾਂ ਵਿਚੋਂ 11 ਉਮੀਦਵਾਰਾਂ ਦੀ ਚੋਣ ਕੀਤੀ ਗਈ ਤੇ 2 ਨੂੰ ਸ਼ਾਰਟ ਲਿਸਟ ਕੀਤਾ ਗਿਆ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਰੱਖ ਬਾਗ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਲਗਾਏ ਬੂਟੇ

ਜ਼ਿਲਾ ਰੋਜ਼ਗਾਰ ਅਫ਼ਸਰ ਬਰਨਾਲਾ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 23-04-2022 ਨੂੰ ਮਿਡਲੈਂਡ ਮਾਈਕ੍ਰੋਫਿਨ ਲਿਮਟਿਡ ਕੰਪਨੀ ਵੱਲੋਂ ਫੀਲਡ ਆਫਿਸਰ, ਬ੍ਰਾਂਚ ਮੈਨੇਜਰ, ਕਲੱਸਟਰ ਮੈਨੇਜਰ ਅਤੇ ਡਵੀਜ਼ਨਲ ਮੈਨੇਜਰ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ, ਜਿਸ ਦੀ ਵਿੱਦਿਅਕ ਯੋਗਤਾ ਅਤੇ ਉਮਰ -ਫੀਲਡ ਅਫ਼ਸਰ ਲਈ ਉਮਰ 18-29 ਸਾਲ, ਵਿੱਦਿਅਕ ਯੋਗਤਾ 12ਵੀਂ ਪਾਸ, ਬ੍ਰਾਂਚ ਮੈਨੇਜਰ, ਕਲੱਸਟਰ ਮੈਨੇਜਰ ਅਤੇ ਡਵੀਜ਼ਨਲ ਮੈਨੇਜਰ ਲਈ ਉਮਰ 18-34 ਸਾਲ, ਵਿੱਦਿਅਕ ਯੋਗਤਾ ਘੱਟੋ-ਘੱਟ ਗ੍ਰੈਜੂਏਸ਼ਨ ਹੈ। ਇਨਾਂ ਅਸਾਮੀਆਂ (ਲੜਕੇ/ਲੜਕੀਆਂ ਦੋਵੇਂ) ਲਈ ਲੱਖੀ ਕਲੋਨੀ, ਜੀਓ ਦਫਤਰ ਦੀ ਉਪਰਲੀ ਮੰਜ਼ਿਲ, ਨੇੜੇ ਨਾਨਕਸਰ ਗੁਰਦੁਆਰਾ ਸਾਹਿਬ, ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਕੰਪਨੀ ਵੱਲੋਂ ਫੀਲਡ ਅਫ਼ਸਰ ਲਈ ਫਰੈਸ਼ਰ ਤੇ ਤਜਰਬੇਕਾਰ (ਲੜਕੇ/ਲੜਕੀਆਂ ਦੋਵੇਂ), ਬ੍ਰਾਂਚ ਮੈਨੇਜਰ ਤੇ ਕਲੱਸਟਰ ਮੈਨੇਜਰ ਲਈ ਘੱਟੋ-ਘੱਟ 3 ਸਾਲ ਦਾ ਤਜਰਬਾ (ਕੇਵਲ ਲੜਕੇ) ਅਤੇ ਡਵੀਜ਼ਨਲ ਮੈਨੇਜਰ (ਕੇਵਲ ਲੜਕੇ) ਲਈ ਘੱਟੋ-ਘੱਟ 4 ਸਾਲ ਦੇ ਤਜਰਬੇ ਵਾਲੇ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਲਈ ਵਿੱਦਿਅਕ ਯੋਗਤਾ 12ਵੀਂ ਅਤੇ ਗ੍ਰੈਜੂਏਟ ਹੋਵੇਗੀ। ਮੈਨੇਜਰ ਦੀ ਅਸਾਮੀ ਲਈ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ। ਚਾਹਵਾਨ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਪਣਾ ਰਿਜ਼ਿਊਮ ਅਤੇ ਆਪਣੀ ਯੋਗਤਾ ਦੇ ਸਰਟੀਫਿਕੇਟ ਲੈ ਕੇ ਸਵੇਰੇ 10 ਵਜੇ ਲੱਖੀ ਕਲੋਨੀ, ਨੇੜੇ ਨਾਨਕਸਰ ਗੁਰਦੁਆਰਾ ਸਾਹਿਬ, ਬਰਨਾਲਾ ਵਿਖੇ ਪਹੁੰਚਣ।
Spread the love