ਰੇਹੜੀ ਵਾਲਿਆਂ ਤੋਂ ਹੋ ਰਹੀ ਨਜਾਇਜ਼ ਵਸੂਲੀ ਨੂੰ ਬੰਦ ਕਰਵਾਇਆ
ਰੂਪਗਨਰ, 25 ਅਪ੍ਰੈਲ 2022
ਰੂਪਨਗਰ ਹਲਕਾ ਦੇ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਕੁਮਾਰ ਚੱਢਾ ਨੇ ਅੱਜ ਰੂਪਨਗਰ ਦੀ ਥੋਕ ਸਬਜ਼ੀ ਮੰਡੀ ਵਿੱਚ ਅਚਨਚੇਤ ਛਾਪਾ ਮਾਰਿਆ ਗਿਆ ਅਤੇ ਰੇਹੜੀ ਵਾਲਿਆਂ ਤੋਂ ਹੋ ਰਹੀ ਨਜਾਇਜ਼ ਵਸੂਲੀ ਨੂੰ ਬੰਦ ਕਰਵਾਇਆ।
ਹੋਰ ਪੜ੍ਹੋ :-ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰਾਹੁਣਚਾਰੀ ਵਿਭਾਗ ਦੇ ਕੰਮਕਾਜ ਦਾ ਲਿਆ ਜਾਇਜ਼ਾ
ਇਸ ਮੌਕੇ ਉੱਤੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਹੋ ਰਹੀਂ ਨਜਾਇਜ਼ ਵਸੂਲੀ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਹੀਂ ਚਲਣ ਦੇਵੇਗੀ। ਸਬਜੀਮੰਡੀ ਵਿੱਚ ਰੇਹੜੀ ਵਾਲਿਆਂ ਤੋਂ ਨਿਰਧਾਰਿਤ ਮੁੱਲ ਤੋਂ ਦੁੱਗਣੇ ਪੈਸੇ ਵਸੂਲ ਕੀਤੇ ਜਾਂਦੇ ਸਨ ਜਦਕਿ ਸਰਕਾਰ ਦੁਆਰਾ 10 ਰੁਪਏ ਪ੍ਰਤੀ ਰੇਹੜੀ ਮੁੱਲ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸੀ ਜਿਸ ਕਰਕੇ ਉਨ੍ਹਾਂ ਨੂੰ ਸਬਜ਼ੀ ਮੰਡੀ ਵਿੱਚ ਅਚਨਚੇਤ ਛਾਪਾ ਮਾਰਨਾ ਪਿਆ।
ਉਨ੍ਹਾਂ ਨੇ ਲੋੜਵੰਦ ਰੇਹੜੀ ਚਾਲਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਤੋਂ ਇਹ ਨਜਾਇਜ ਵਸੂਲੀ ਬਿਲਕੁਲ ਵੀ ਨਹੀਂ ਹੋਵੇਗੀ ਅਤੇ ਨਾਲ ਹੀ ਕਾਰਾਂ, ਜੀਪਾਂ, ਗੱਡੀਆਂ ਕੋਲੋ ਨਜਾਇਜ਼ ਵਸੂਲੀ ਨਹੀਂ ਕੀਤੀ ਜਾਵੇਗੀ।
ਐਡਵੋਕੇਟ ਚੱਢਾ ਨੇ ਦੱਸਿਆ ਕਿ ਵਸੂਲੀ ਕਰਨ ਵਾਲਿਆਂ ਨੂੰ ਕਾਨੂੰਨੀ ਰੇਟ ਦੇ ਅਧਾਰ ‘ਤੇ ਪਰਚੀ ਕੱਟਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਰੇਟ ਹੀ ਵਸੂਲ ਕਰਨਗੇ।
ਉਨ੍ਹਾਂ ਰੇੜ੍ਹੀਚਾਲਕਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਜਿਵੇਂ ਪਹਿਲਾਂ ਖਾਲੀ ਰੇਹੜੀ ਤੋਂ ਵੀ ਵਸੂਲੀ ਕੀਤੀ ਜਾਂਦੀ ਰਹੀ, ਹੁਣ ਕਾਨੂੰਨ ਦੇ ਨਿਯਮਾਂ ਅਨੁਸਾਰ ਖਾਲੀ ਰੇਹੜੀ ‘ਤੇ ਕੋਈ ਵੀ ਵਸੂਲੀ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਉਤੇ ਰੇਹੜੀ ਚਾਲਕਾਂ ਨੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਹੋ ਰਹੀ ਲੁੱਟ ਉਤੇ ਕਾਰਵਾਈ ਕਰਦਿਆਂ ਇਨਸਾਫ਼ ਦਿਵਾਇਆ ਹੈ।