ਬੀਜ, ਕੀੜੇਮਾਰ ਤੇ ਖਾਦਾਂ ਦੇ ਡੀਲਰ ਨੂੰ ਪੱਕੇ ਬਿੱਲ ਦੇਣ ਦੀ ਹਦਾਇਤ

ਬੀਜ, ਕੀੜੇਮਾਰ ਤੇ ਖਾਦਾਂ ਦੇ ਡੀਲਰ ਨੂੰ ਪੱਕੇ ਬਿੱਲ ਦੇਣ ਦੀ ਹਦਾਇਤ
ਬੀਜ, ਕੀੜੇਮਾਰ ਤੇ ਖਾਦਾਂ ਦੇ ਡੀਲਰ ਨੂੰ ਪੱਕੇ ਬਿੱਲ ਦੇਣ ਦੀ ਹਦਾਇਤ
ਗੈਰ ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਵਿਕਰੀ ਕਰਨ ‘ਤੇ ਅਨੁਸ਼ਾਸ਼ਨੀ ਕਾਰਵਾਈ ਹੋਵੇਗੀ
ਰੂਪਨਗਰ, 29 ਅਪ੍ਰੈਲ 2022
ਸਾਉਣੀ 2022 ਦੀਆਂ ਵੱਖ-ਵੱਖ ਫਸਲਾਂ ਦੀ ਬਿਜਾਈ ਲਈ ਕਿਸਾਨਾਂ ਵਲੋ ਵੱਖ ਵੱਖ ਲਾਗਤਾਂ ਨੂੰ ਖਰੀਦਣ ਦਾ ਸਮਾਂ ਚੱਲ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵਲੋ ਸਮੂਹ ਬੀਜ, ਕੀੜੇਮਾਰ ਅਤੇ ਖਾਦਾ ਦੇ ਡੀਲਰ/ਫਰਮਾਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਵਲੋ ਖਰੀਦੀਆਂ ਜਾਦੀਆਂ ਖਾਦਾਂ, ਬੀਜ ਤੇ ਕੀੜੇਮਾਰ ਜਹਿਰਾਂ ਦਾ ਪੱਕਾ ਬਿੱਲ ਦੇਣਾ ਯਕੀਨੀ ਬਣਾਇਆ ਜਾਵੇ।
ਇਸ ਬਾਰੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਲਾਗਤਾਂ ਦੀ ਖਰੀਦ ਨਾਲ ਕਿਸੇ ਹੋਰ ਵਸਤੂ ਦੀ ਟੈਗਿੰਗ ਨਾ ਕੀਤੀ ਜਾਵੇ। ਕੁਝ ਡੀਲਰ/ਫਰਮਾਂ ਵਲੋ ਸਟਾਕ ਪੁਜੀਸ਼ਨ ਅਤੇ ਰੇਟ ਦਾ ਕੋਈ ਪ੍ਰਦਰਸ਼ਨੀ ਬੋਰਡ ਆਪਣੀ ਦੁਕਾਨ ਦੇ ਬਾਹਰ ਨਹੀ ਕੀਤਾ ਜਾਦਾ ਹੈ, ਜੋ ਕਿ ਵੱਖ-ਵੱਖ ਆਰਡਰਾਂ ਅਤੇ ਐਕਟਾਂ ਅਧੀਨ ਜਰੂਰੀ ਹੈ।
ਸ. ਮਨਜੀਤ ਸਿੰਘ ਨੇ ਦੱਸਿਆ ਕਿ ਇਸਦੇ ਨਾਲ ਝੋਨੇ ਦੀਆਂ ਸ਼ਿਫਾਰਸ਼-ਸ਼ੁਦਾ ਕਿਸਮਾਂ ਜ਼ੋ ਅਧਿਕਾਰ ਪੱਤਰ ਵਿੱਚ ਦਰਜ ਹੋਣ ਦੀ ਹੀ ਵਿਕਰੀ ਕੀਤੀ ਜਾਵੇ। ਗੈਰ ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਵਿਕਰੀ ਬਿਲਕੁਲ ਨਾਂ ਕੀਤੀ ਜਾਵੇ ਤਾਂ ਜ਼ੋ ਕਿਸਾਨਾਂ ਨੂੰ ਇਨ੍ਹਾਂ ਦੀ ਪੈਦਾਵਰ ਨੂੰ ਮੰਡੀਕਰਨ ਕਰਨ ਦੀ ਕੋਈ ਅੋਕੜ ਨਾ ਆਵੇ। ਸਿਰਫ ਵਧੀਆ ਕੁਆਲਟੀ ਦੇ ਬੀਜ, ਖਾਦ ਅਤੇ ਕੀੜੇਮਾਰ ਜਹਿਰਾਂ ਦੀ ਹੀ ਵਿਕਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਜੇਕਰ ਉਪਰੋਕਤ ਉਲੰਘਣਾ ਕਰਦਾ ਕੋਈ ਵੀ ਡੀਲਰ ਨੋਟਿਸ ਵਿੱਚ ਆਉਦਾ ਹੈ ਤਾਂ ਉਸ ਖਿਲਾਫ ਬਣਦੀ ਅਨੁਸ਼ਾਸ਼ਨੀ ਕਾਰਵਾਈ ਹੋਵੇਗੀ।
Spread the love