ਵੀਰਇੰਦਰ ਅਗਰਵਾਲ ਨੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਫਿਰੋਜ਼ਪੁਰ ਦਾ ਸੰਭਾਲਿਆ ਅਹੁੱਦਾ

Virinder Agarwal
ਵੀਰਇੰਦਰ ਅਗਰਵਾਲ ਨੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਫਿਰੋਜ਼ਪੁਰ ਦਾ ਸੰਭਾਲਿਆ ਅਹੁੱਦਾ

ਫਿਰੋਜ਼ਪੁਰ 29 ਅਪ੍ਰੈਲ 2022

ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਜੀਆਂ ਦੇ ਹੁਕਮਾਂ ਮੁਤਾਬਿਕ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਸ਼੍ਰੀ ਵੀਰਇੰਦਰ ਅਗਰਵਾਲ  ਨੇ ਫਿਰੋਜ਼ਪੁਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ ।
ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਸ਼੍ਰੀ ਹਰਦੀਪ ਸਿੰਘ, ਸ਼੍ਰੀ ਗੁਰਮੋਹਨ ਸਿੰਘ, ਮਿਸ ਹਰਗੁਰਜੀਤ ਕੌਰ ਅਤੇ ਸ਼੍ਰੀ ਸੁਰੇਸ਼ ਗੋਇਲ ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜਨ ਸਮੇਤ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ ਮੌਜੂਦ ਸਨ । ਇਸ ਮੌਕੇ ਮਾਨਯੋਗ ਐੱਸ. ਐੱਸ. ਪੀ. ਦਫ਼ਤਰ ਨੇ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਗਾਰਡ ਆਫ ਆਨਰ ਨਾਲ ਸਨਮਾਨਿਤ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ।
ਇਸ ਮੌਕੇ ਅੱਜ ਸਵੇਰੇ ਜੱਜ ਸਾਹਿਬਾਨ ਨੇ ਆਪਣੇ ਅਹੁਦੇ ਦਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਚਾਰਜ ਸੰਭਾਲਣ ਤੋਂ ਬਾਅਦ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨਾਂ ਬਾਰ ਪ੍ਰਧਾਨ ਸ਼੍ਰੀ ਬਲਜੀਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਵਾਈਸ ਪ੍ਰਧਾਨ ਸਾਹਿਬ ਨਾਲ ਮੀਟਿੰਗ ਕੀਤੀ ਗਈ । ਇਸ ਸਮੇਂ ਜੱਜ ਸਾਹਿਬ ਨੇ ਖਾਸ ਤੌਰ ਦੇ ਸਾਰੇ ਅਫਸਰ ਸਾਹਿਬਾਨਾਂ ਦਾ ਉਨ੍ਹਾਂ ਦੇ ਸਵਾਗਤ ਲਈ ਤਹਿ ਦਿਲੋਂ ਧੰਨਵਾਦ ਕੀਤਾ।
Spread the love