ਗੁਰਦਾਸਪੁਰ 29 ਅਪ੍ਰੈਲ 2022
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਃ ਮਦਨ ਲਾਲ ਸ਼ਰਮਾ ਜੋ ਕਿ 30 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ ਦੀ ਵਿਦਾਇਗੀ ਸਮਾਰੋਹ ਮੌਕੇ ਕਲੱਸਟਰ ਸ਼ੇਖਾ ਬਲਾਕ ਗੁਰਦਾਸਪੁਰ 2 ਵੱਲੋਂ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਃ ਹਰਪਾਲ ਸਿੰਘ ਸੰਧਾਵਲੀਆ , ਸਿੱਖਿਆ ਸੁਧਾਰ ਟੀਮ ਪੜ੍ਹੋ ਪੰਜਾਬ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਡੀ.ਈ.ਓ. ਐਲੀਃ ਮਦਨ ਲਾਲ ਸ਼ਰਮਾ ਨੂੰ ਸੇਵਾ ਮੁਕਤੀ ਮੌਕੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ।
ਹੋਰ ਪੜ੍ਹੋ :-ਮਾਨ ਸਰਕਾਰ ਦੇ ਲੋਕ ਹਿਤੈਸ਼ੀ ਫ਼ੈਸਲਿਆਂ ਤੋਂ ਡਰੀਆਂ ਰਿਵਾਇਤੀ ਪਾਰਟੀਆਂ: ਮਾਲਵਿੰਦਰ ਸਿੰਘ ਕੰਗ
ਇਸ ਦੌਰਾਨ ਸੰਬੋਧਨ ਕਰਦਿਆਂ ਡ.ਈ.ਓ. ਸੰਧਾਵਾਲੀਆ ਨੇ ਕਿਹਾ ਡੀ.ਈ.ਓ. ਐਲੀਃ ਮਦਨ ਲਾਲ ਸ਼ਰਮਾ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ ਅਤੇ 1 ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੇਵਾਵਾਂ ਦਿੱਤੀਆਂ ਹਨ ਅਤੇ ਸਾਲ 37 ਸਾਲ ਦੀ ਬੇਦਾਗ਼ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋ ਰਹੇ ਹਨ। ਇਸ ਮੌਕੇ ਸੁਰਿੰਦਰ ਕੁਮਾਰ ਇੰਚਾਰਜ ਸਿੱਖਿਆ ਸੁਧਾਰ ਟੀਮ,ਰਾਕੇਸ਼ ਸ਼ਰਮਾ ਬੀ ਪੀ ਈ ਓ,ਕ੍ਰਿਸ਼ਨਾ ਦੇਵੀ (ਸੈਂਟਰ ਹੈਡਟੀਚਰ), ਗੁਰਨਾਮ ਸਿੰਘ ਡੀ.ਐਮ, ਗਗਨਦੀਪ ਸਿੰਘ ਮੀਡੀਆ ਕੋਆਰਡੀਨੇਟਰ ਗੁਰਦਾਸਪੁਰ , ਪਵਨ ਕੁਮਾਰ ਬੂਕਸ ਕੋ-ਆਰਡੀਨੇਟਰ, ਨਰਿੰਦਰ ਸ਼ਰਮਾ ਜੂਨੀਅਰ ਸਹਾਇਕ , ਲਖਵਿੰਦਰ ਸਿੰਘ ਪੀ ਪੀ ਡੀ ਸੀ, ਵਿਕਾਸ ਸ਼ਰਮਾਂ , ਜਸਪਿੰਦਰ ਸਿੰਘ , ਗੁਰਮੁੱਖ ਸਿੰਘ, ਬਲਬੀਰ ਕੋਰ, ਰਜਨੀ, ਮਨਦੀਪ ਕੌਰ, ਮਨਪ੍ਰੀਤ ਕੋਰ, ਜਸਵੀਰ ਸਿੰਘ, ਜਗਤਾਰ ਸਿੰਘ, ਫਕਵਿੰਦਰ ਕੋਰ, ਅੰਜੂ ਬਾਲਾ, ਰਾਜਦੀਪ ਕੋਰ, ਨੀਤੂ, ਪਲਵਿੰਦਰ ਕੋਰ, ਨਵਨੀਤ ਕੋਰ, ਸ਼ਾਂਤੀ ਦੇਵੀ, ਅਰੁਣ ਸਿੰਘ, ਪਰਮਿੰਦਰ ਸਿੰਘ, ਰਜਨੀਸ਼ ਕੁਮਾਰ, ਵਿਜੇ ਕਿਸ਼ੋਰ, ਜਤਿੰਦਰ ਕੁਮਾਰ, ਰਵਿੰਦਰ ਕੁਮਾਰ, ਸੁਖਦੇਵ ਕੁਮਾਰ ਆਦਿ ਹਾਜ਼ਰ ਸਨ।