ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ‘ 75ਵੇਂ ਆਜ਼ਾਦੀ ਦਿਵਸ-ਆਜ਼ਾਦੀ ਕਾ ਅੰਮ੍ਰਿਤ ਮਹਉਤਸ਼ਵ’ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ

_Mr. Mohammad Ishfaq (1)
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ‘ 75ਵੇਂ ਆਜ਼ਾਦੀ ਦਿਵਸ-ਆਜ਼ਾਦੀ ਕਾ ਅੰਮ੍ਰਿਤ ਮਹਉਤਸ਼ਵ’ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ-ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ 50 ਹਜਾਰ ਰੁਪਏ ਦਾ ਮੁਆਵਜਾ ਫਾਜਿ਼ਲਕਾ 6 ਮਈ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਸਰਕਾਰ ਵੱਲੋਂ ਜੋ ਲੋਕ ਕੋਵਿਡ ਕਾਰਨ ਅਕਾਲ ਚਲਾਣਾ ਕਰ ਗਏ ਸੀ, ਉਨ੍ਹਾਂ ਦੇ ਵਾਰਿਸਾਂ ਨੂੰ 50 ਹਜ਼ਾਰ ਰੁਪਏ ਦੀ ਐਕਸਗ੍ਰੇਸੀਆਂ ਗ੍ਰਾਂਟ (ਮੁਆਵਜਾ) ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸੂ਼ ਅਗਰਵਾਲ ਆਈਏਐਸ ਨੇ ਦੱਸਿਆ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 20 ਮਾਰਚ 2022 ਤੱਕ ਕੋਵਿਡ 19 ਕਾਰਨ ਹੋਈਆਂ ਮੌਤਾਂ ਸਬੰਧੀ ਐਕਸਗ੍ਰੇਸੀਆਂ ਦੀਆਂ ਪ੍ਰਤੀਬੇਨਤੀਆਂ ਅਗਲੇ 60 ਦਿਨਾਂ ਦੇ ਅੰਦਰ ਅੰਦਰ ਦਿੱਤੀਆਂ ਜਾ ਸਕਦੀਆਂ ਹਨ। ਜਦ ਕਿ ਮਿਤੀ 20 ਮਾਰਚ 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਐਕਸਗ੍ਰੇਸੀਆ ਦੀਆਂ ਪ੍ਰਤੀਬੇਨਤੀਆਂ ਮੌਤ ਵਾਲੇ ਦਿਨ ਤੋਂ ਅਗਲੇ 90 ਦਿਨਾਂ ਦੇ ਅੰਦਰ ਅੰਦਰ ਦਿੱਤੀ ਜਾ ਸਕਦੀ ਹੈ। ਇਹ ਅਰਜੀਆਂ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਆਪਣੇ ਹਲਕੇ ਦੇ ਐਸਡੀਐਮ ਦਫ਼ਤਰ ਵਿਖੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਜਿ਼ਲ੍ਹੇ ਵਿਚ ਕੋਈ ਅਜਿਹਾ ਪਰਿਵਾਰ ਹੋਵੇ ਜਿਸ ਦੇ ਪਰਿਵਾਰ ਵਿਚ ਕਿਸੇ ਵਿਅਕਤੀ ਦੀ ਕੋਵਿਡ ਕਾਰਨ ਮੌਤ ਹੋਈ ਹੋਵੇ ਤਾਂ ਉਹ ਨਿਰਧਾਰਤ ਫਾਰਮ ਵਿਚ ਅਰਜੀ ਦੇ ਸਕਦਾ ਹੈ।

ਗੁਰਦਾਸਪੁਰ, 6 ਮਈ 2022

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ‘ 75ਵੇਂ ਆਜ਼ਾਦੀ ਦੇ ਦਿਵਸ- ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ’ ਦੇ ਸਬੰਧ ਵਿਚ ਜ਼ਿਲੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਜੂਮ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿਚ ਡਾ. ਅਮਨਦੀਰ ਕੋਰ ਵਧੀਕ ਡਿਪਟੀ ਕਮਿਸ਼ਨਰ (ਜ/ ਸ਼ਹਿਰੀ ਵਿਕਾਸ) ਗੁਰਦਾਸਪੁਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

ਹੋਰ ਪੜ੍ਹੋ :-ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਐਸ.ਏ.ਐਸ. ਨਗਰ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵਲੋਂ ਪ੍ਰਾਪਤ ਆਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ‘ 75ਵੇਂ ਆਜ਼ਾਦੀ ਦਿਵਸ-ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ’ ਦੇ ਸਬੰਧ ਵਿਚ ਸਮੂਹ ਵਿਭਾਗਾਂ ਵਲੋਂ ਗਤੀਵਿਧੀਆਂ ਕਰਵਾਈਆਂ ਜਾਣ, ਜਿਸ ਸਬੰਧੀ ਸਮੂਹ ਅਧਿਕਾਰੀ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਨੂੰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਹਫਤਾਵਾਰੀ ਕੈਲੰਡਰ ਤਿਆਰ ਕਰਨ ਸਬੰਧੀ, ਵੱਖ-ਵੱਖ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀਆਂ ਫੋਟੋਜ਼ ਅਪਲੋਡ ਕਰਨ ਸਬੰਧੀ, ਸਕੂਲਾਂ ਵਿਚ ਪੇਟਿੰਗ, ਭਾਸ਼ਣ, ਸਕਿੱਟ ਆਦਿ ਸਮਾਗਮ ਕਰਵਾਉਣ  ਸਬੰਧੀ, ਕਾਲਜਾਂ ਵਿਚ ਸਮਾਗਮ ਕਰਵਾਉਣ ਸਬੰਧੀ, ਖੇਡ ਵਿਭਾਗ ਵਲੋਂ ਖੇਡਾਂ ਨਾਲ ਸਬੰਧਤ ਗਤੀਵਿਧੀਆਂ ਕਰਵਾਉਣ ਸਬੰਧੀ, ਡੀ.ਡੀ.ਪੀਓ ਤੇ ਸਮੂਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਬਲਿਕ ਸਥਾਨਾਂ ਤੇ ਪਾਰਕਾਂ ਵਿਚ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਦਾ ਲੋਗੋ ਲਗਾਉਣ ਸਬੰਧੀ, ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਉਣ ਸਮੇਤ ਸਮੂਹ ਵਿਭਾਗਾਂ ਜਿਵੇਂ ਲੇਬਰ ਵਿਭਾਗ, ਸਿਹਤ ਵਿਭਾਗ, ਸਕਿਲ ਡਿਵਲਪਮੈਂਟ, ਖੇਤੀਬਾੜੀ ਤੇ ਡੇਅਰੀ ਵਿਭਾਗ, ਪਸ਼ੂ ਪਾਲਣ ਵਿਭਾਗ, ਰੋਜ਼ਗਾਰ ਦਫਤਰ, ਰੂਰਲ ਡਿਵਲਪਮੈਂਟ, ਜ਼ਿਲਾ ਪ੍ਰੋਗਰਾਮ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਗਤੀਵਿਧੀਆਂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ‘ 75ਵੇਂ ਆਜ਼ਾਦੀ ਦਿਵਸ’ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Spread the love