ਬਾਗਬਾਨੀ ਸਿਖਲਾਈ ਕੈਂਪ ਲਗਾਇਆ

ਬਾਗਬਾਨੀ ਸਿਖਲਾਈ ਕੈਂਪ ਲਗਾਇਆ
ਬਾਗਬਾਨੀ ਸਿਖਲਾਈ ਕੈਂਪ ਲਗਾਇਆ

ਫਾਜ਼ਿਲਕਾ/ਅਬੋਹਰ 13 ਮਈ 2022

ਬਾਗਬਾਨੀ ਵਿਕਾਸ ਅਫਸਰ ਸਰਕਲ ਮੌਜਗੜ੍ਹ ਸ੍ਰੀ ਪਵਨ ਕੰਬੋਜ ਵੱਲੋਂ ਸਰਹੱਦੀ ਪਿੰਡ ਉਸਮਾਨ ਖੇੜਾ, ਗੁਮਜਾਲ ਅਤੇ ਕੱਲਰ ਖੇੜਾ ਵਿਖੇ ਬਾਗਬਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਮਿਲਿਆ ਗਿਆ । ਉਨ੍ਹਾਂ ਵੱਧਦੀ ਗਰਮੀ ਨਾਲ ਹੋਏ ਬਾਗਾਂ ਦੇ ਨੁਕਸਾਨ ਬਾਰੇ ਅਤੇ ਹੋਰ ਬਾਗਬਾਨੀ ਵਿੱਚ ਆਓੁਦੀਆਂ ਮੁਸਕਿਲਾਂ ਬਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਢੁੱਕਵੇ ਹੱਲ ਵੀ ਦੱਸੇ ।

ਹੋਰ ਪੜ੍ਹੋ :-ਝੋਨੇ ਦੀ ਸਿੱਧੀ ਬਿਜਾਈ ਸਬੰਧੀ ਇਕ ਰੋਜਾ ਟ੍ਰੇਨਿੰਗ ਕਰਵਾਈ

ਸਾਰੇ ਬਾਗਬਾਨਾਂ ਨੇ ਬੜੇ ਉਤਸ਼ਾਹ ਨਾਲ ਬਾਗਬਾਨੀ ਅਫ਼ਸਰ ਨਾਲ ਆਪਣੇ ਬਾਗਾਂ ਬਾਰੇ ਗੱਲਬਾਤ ਕੀਤੀ ਅਤੇ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਬਾਗਬਾਨੀ ਅਫ਼ਸਰ ਨੇ ਕਿਹਾ ਕਿ ਪਾਣੀ ਦੀ ਕਮੀ ਵਾਲੇ ਦੌਰ ਅਤੇ ਬੇਹੱਦ ਗਰਮ ਮੌਸਮ ਦੀ ਮਾਰ ਹੇਠ ਆਏ ਇਹਨਾਂ ਹਾਲਾਤਾਂ ਵਿੱਚ ਬਾਗਬਾਨੀ ਵਿਭਾਗ ਨੇ ਵਾਟਰ ਟੈਂਕ ਤੇ ਸਬਸਿਡੀ ਦੀ ਸਹੂਲਤ ਦੇ ਕੇ ਬਾਗਬਾਨਾਂ ਦਾ  ਹੌਸਲਾ ਬਣਾਈ ਰੱਖਣ ਚ ਬਹੁਤ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਵਿਭਾਗ ਨਾਲ ਰਾਬਤਾ ਕਾਇਮ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਬਾਗ ਵਿੱਚ ਕੋਈ ਬਿਮਾਰੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸ ਬਾਰੇ ਸੂਚਿਤ ਕਰਨ ਤਾਂ ਜੋ ਉਸ ਦਾ ਸਮਾਂ ਰਹਿੰਦੇ ਇਲਾਜ ਕੀਤਾ ਜਾ ਸਕੇ।

ਇਸ ਦੌਰਾਨ ਬਾਗਬਾਨਾਂ ਨੇ ਨਵੇਂ ਅਪੀਲ ਕੀਤੀ ਕਿ ਨਵੇਂ ਬਾਗ ਲਗਾਉਣ ਦੀ ਸਬਸਿਡੀ ਦੀ ਬਜਾਏ ਪੁਰਾਣੇ ਬਾਗਾਂ ਨੂੰ ਬਹਾਲ ਰੱਖਣ ਲਈ ਹੋਰ ਵੱਧ ਤੋਂ ਵੱਧ ਵਾਟਰ ਟੈਂਕ ਮੁਹੱਈਆ ਕਰਵਾਏ ਜਾਣ।

Spread the love