ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਸੰਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਸੰਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਸੰਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਫਿਰੋਜ਼ਪੁਰ 17 ਮਈ  2022

ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਾਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਵਿਕਾਸ ਗਤੀਵਿਧੀਆਂ ਜਾਰੀ ਹਨ। ਇਸੇ ਲੜੀ ਤਹਿਤ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਹਾਈਪਰਟੈਨਸ਼ਨ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੰਜੀਵ ਕੁਮਾਰ ਨੇ ਦੱਸਿਆ ਕਿ ਸਿਹਤ ਵਿਸ਼ਵ ਸੰਗਠਨ ਵੱਲੋਂ ਵਿਸ਼ਵ ਹਾਈਪਰਟੈਨਸ਼ਨ ਦਿਵਸ ਹਰ ਸਾਲ 17 ਮਈ ਨੂੰ ਮਨਾਇਆ ਜਾਂਦਾ ਹੈ।ਇਹ ਦਿਨ ਸਾਨੂੰ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ, ਨਿਯਮਤ ਤੌਰ ਤੇ’ ਆਪਣੀ ਜੀਵਨਸ਼ੈਲੀ ਦੇ ਵਿੱਚ ਕੁੱਝ ਚੰਗੇ ਉਪਾਅ ਅਪਣਾਉਣ ਦੀ ਯਾਦ ਦਿਵਾਉਂਦਾ ਹੈ,ਜੋ ਕੀ ਬਿਮਾਰੀ ਨੂੰ ਦੂਰ ਰੱਖਦੇ ਹਨ।ਉਨ੍ਹਾਂ ਦੱਸਿਆ ਕਿ ਇਸ ਸਾਲ, ਵਿਸ਼ਵ ਹਾਈਪਰਟੈਨਸ਼ਨ ਦਿਵਸ ਦਾ ਵਿਸ਼ਾ ਹੈ “ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਬੇ ਸਮੇਂ ਤੱਕ ਜੀਓ”।

ਹੋਰ ਪੜ੍ਹੋ :-ਪਿੰਡ ਨਲਾਸ ਖੁਰਦ ਦਾ ਹਰਿੰਦਰ ਸਿੰਘ ਤਿੰਨ ਸਾਲਾਂ ਤੋਂ ਆਪਣੇ ਖੇਤਾਂ ‘ਚ ਝੋਨੇ ਦੀ ਕਰ ਰਿਹੈ ਸਿੱਧੀ ਬਿਜਾਈ

ਇਸ ਮੌਕੇ ਮੈਡੀਸਨ ਦੇ ਮਾਹਿਰ ਡਾ.ਗੁਰਮੇਜ ਗੁਰਾਇਆ ਨੇ ਦੱਸਿਆ ਕਿ ਦਿਲ ਦੇ ਰੋਗਾਂ ਤੋਂ ਬਚਣ ਲਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਚ ਰੱਖਣਾ ਬਹੁਤ ਜ਼ਰੂਰੀ ਹੈ।ਇਸ ਲਈ ਆਪਣੇ ਸਰੀਰਕ ਭਾਰ ਨੂੰ ਕਾਬੂ ਵਿੱਚ ਰੱਖੋ, ਬਾਹਰ ਦਾ ਖਾਣਾ (ਫਾਸਟ ਫੂਡ),ਜਿਆਦਾ ਤੇਲ,ਚੀਨੀ ਅਤੇ ਨਮਕ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਘਰ ਦੀਆਂ ਆਰਗੈਨਿਕ ਹਰੀਆਂ ਸਬਜ਼ੀਆਂ ਅਤੇ ਘਰ ਤਿਆਰ ਕੀਤੀ ਹੋਈ ਖਾਣ-ਪੀਣ ਦੀ ਸਮੱਗਰੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦਿਨ ਵਿਚ 30 ਮਿੰਟ ਚੰਗੀ ਸਿਹਤ ਲਈ ਕਸਰਤ ਅਤੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ,ਲਿਫਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕਰੋ,ਯੋਗਾ ਅਤੇ ਮੈਡੀਟੇਸ਼ਨ ਮਾਨਸਿਕ ਤਣਾਓ ਨੂੰ ਘੱਟ ਕਰਨ ਲਈ ਜ਼ਰੂਰ ਕਰੋ।

ਡਾ.ਭੁਪਿੰਦਰਜੀਤ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਮੁੱਖ ਕਾਰਨ ਜਦੋਂ ਬਲੱਡ ਪ੍ਰੈਸ਼ਰ ਅਸਧਾਰਨ ਤੌਰ ‘ਤੇ ਅਣਚਾਹੇ ਪੱਧਰ ਤੱਕ ਵੱਧ ਜਾਂਦਾ ਹੈ ਤਾਂ ਸਾਡੇ ਸਰੀਰ ਵਿੱਚ ਧਮਣੀ ਦੀਆਂ ਪਰਤਾਂ ਦੇ ਵਿਰੁੱਧ ਖੂਨ ਦੁਆਰਾ ਲਗਾਇਆ ਗਿਆ ਵਧਿਆ ਬਲ ਹੁੰਦਾ ਹੈ,ਆਮ ਬਲੱਡ ਪ੍ਰੈਸ਼ਰ 120/80 mm Hg ਹੁੰਦਾ ਹੈ,ਜਦ ਕਿ ਮਾਹਿਰ ਡਾਕਟਰਾਂ ਅਨੁਸਾਰ ਹਾਈ ਬਲੱਡ ਪ੍ਰੈਸ਼ਰ 130/80 mm Hg ਜਾਂ 140/90 mm Hg ਤੋਂ ਵੱਧ ਹੁੰਦਾ ਹੈ ਤਾਂ ਜ਼ਿਆਦਾਤਰ ਸਮੇਂ ਤੱਕ ਹਾਈਪਰਟੈਨਸ਼ਨ ਦੇ ਕਈ ਧਿਆਨ ਦੇਣ ਯੋਗ ਲੱਛਣ ਹੁੰਦੇ ਹਨ,ਇਸ ਨੂੰ ‘ਸਾਇਲੈਂਟ ਕਿਲਰ’ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦਿਮਾਗ,ਦਿਲ,ਗੁਰਦਿਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਜੋਖਮ ਵਧਾਉਂਦਾ ਹੈ।

ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਕੁਮਾਰ ਦੱਸਿਆ ਕਿ ਬਲੱਡ ਪ੍ਰੈਸ਼ਰ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨਾ ਘਾਤਕ ਸਿੱਧ ਹੋ ਸਕਦਾ ਹੈ ਅਤੇ ਸਟ੍ਰੋਕ, ਦਿਲ ਦਾ ਦੌਰਾ ਅਤੇ ਗੁਰਦੇ ਫੇਲ੍ਹ ਹੋ ਸਕਦੇ ਹਨ,ਇਸ ਲਈ ਸਾਨੂੰ ਹਮੇਸ਼ਾ ਹਰ ਇੱਕ ਬਿਮਾਰੀ ਦਾ ਸਹੀ ਢੰਗ ਨਾਲ ਮਾਹਿਰ ਡਾਕਟਰਾਂ ਤੋਂ ਜਾਂਚ ਅਤੇ ਇਲਾਜ ਸਰਕਾਰੀ ਸਿਹਤ ਸੰਸਥਾ ਤੋਂ ਕਰਵਾਉਣਾ ਚਾਹੀਦਾ ਹੈ।ਇਸ ਮੌਕੇ ਜ਼ਿਲ੍ਹਾ ਐਮ.ਈ.ਓ ਦੀਪਕ ਕੁਮਾਰ, ਜ਼ਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਆਦਿ ਹਾਜ਼ਰ ਸਨ।

Spread the love