1 ਜੂਨ ਨੂੰ ਮਨਾਇਆ ਜਾਵੇਗਾ ਵਿਸ਼ਵ ਦੁੱਧ ਦਿਵਸ – ਡਿਪਟੀ ਡਾਇਰੈਕਟਰ ਡੇਅਰੀ

news makahni
news makhani
ਡੇਅਰੀ ਮਾਲਕ ਮਹਿਲਾਵਾਂ ਦੇ ਰੂਬਰੂ ਹੋਣਗੇ ਡੇਅਰੀ ਵਿਕਾਸ ਮੰਤਰੀ

ਅੰਮ੍ਰਿਤਸਰ, 26 ਮਈ 2022

ਪੰਜਾਬ ਸਰਕਾਰ ਵੱਲੋਂ 1 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ਵ ਦੁੱਧ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਾਰ ਡੇਅਰੀ ਮਹਿਲਾਵਾਂ ਰਾਹੀਂ ਡੇਅਰੀ ਫਾਰਮਿੰਗ ਰਾਹੀਂ ਮਹਿਲਾ ਸ਼ਸਕਤੀਕਰਨ ਸੈਮੀਨਾਰ ਆਯੋਜਨ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :-ਡੇਂਗੂ ਦੇ ਟ੍ਰਾਂਸਮੀਸ਼ਨ ਸੀਜ਼ਨ ਸੁਰੂ ਹੋਣ ਤੋ ਪਹਿਲਾਂ ਹਦਾਇਤਾਂ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਇਹ ਸੈਮੀਨਾਰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗਾ ਅਤੇ ਇਸ ਸੈਮੀਨਾਰ ਦੌਰਾਨ ਡੇਅਰੀ ਵਿਕਾਸ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਡੇਅਰੀ ਮਾਲਕ ਮਹਿਲਾਵਾਂ ਦੇ ਰੂਬਰੂ ਹੋਣਗੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਨਗੇ।

Spread the love