‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਵਿੱਚ ਕਰਵਾਏ ਗਏ ਸਭਿਆਚਾਰਕ  ਸਮਾਗਮ

ਫਿਰੋਜ਼ਪੁਰ,11 ਅਗਸਤ :- 

ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਮਨਾਏ ਜਾ ਰਹੇ ਆਜ਼ਾਦੀ ਦੇ 75ਵੇਂ ਸਾਲਾ ਸਮਾਗਮਾਂ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ‘ਹਰ ਘਰ ਤਿਰੰਗਾ’  ਮੁਹਿੰਮ ਅਧੀਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ  ਬਲਾਕਾਂ ਵਿੱਚ ਸਭਿਆਚਾਰਕ ਸਮਾਗਮ ਕਰਵਾਏ ਗਏ ਜਿਨ੍ਹਾਂ ਦਾ ਪ੍ਰਮੁੱਖ ਉਦੇਸ਼ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਹਰ ਘਰ ਤਿਰੰਗਾ’ ਨੂੰ ਹੁਲਾਰਾ ਦੇ ਕੇ ਲੋਕਾਂ ਤੱਕ ਇਹ ਸੁਨੇਹਾ ਦੇਣਾ ਸੀ ਕਿ ਮਿਤੀ 13 ਤੋੰ 15 ਅਗਸਤ ਤੱਕ ਆਪੋ-ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾ ਕੇ ਇੱਕ ਫੋਟੋ ਖਿੱਚ ਕੇ harghartiranga.com ਵੈਬਸਾਈਟ ਉੱਤੇ ਅੱਪਲੋਡ ਕਰਨੀ ਹੈ ਤਾਂ ਜੋ ਅਸੀਂ ਦੇਸ਼ ਦੇ 75ਵੇੰ ਆਜ਼ਾਦੀ ਦੇ ਜਸ਼ਨਾਂ ਵਿੱਚ ਏਕਤਾ ਅਤੇ ਦੇਸ਼-ਭਗਤੀ ਦਾ ਸੁਨੇਹਾ ਦੇ ਸਕੀਏ ।

                ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਕੋਆਰਡੀਨੇਟਰ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਦੱਸਿਆ ਕਿ ਜ਼ੀਰਾ ਬਲਾਕ ਵਿੱਚ ਸ਼ਹੀਦ ਗੁਰਦਾਸ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਕੰਨਿਆ ਸਕੂਲ,  ਘੱਲ ਖੁਰਦ ਬਲਾਕ ਵਿੱਚ ਪਿੰਡ ਕੱਬਰਵੱਛਾ, ਗੁਰੂਹਰਸਹਾਏ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰੂਹਰਸਹਾਏ, ਫ਼ਿਰੋਜ਼ਪੁਰ ਬਲਾਕ ਵਿੱਚ ਵਿਵੇਕਾਨੰਦ ਵਰਲਡ ਸਕੂਲ, ਮਮਦੋਟ ਬਲਾਕ ਵਿੱਚ ਸੇਂਟ ਸੋਲਜ਼ਰ ਪਬਲਿਕ ਸਕੂਲ ਅਤੇ ਮਖੂ ਬਲਾਕ ਵਿੱਚ ਕਿੰਡਰਗਾਰਟਨ ਸੀ.ਸੈਕੰ. ਸਕੂਲ  ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਇਹਨਾਂ ਸਮਾਗਮਾਂ ਵਿੱਚ ਰਵਾਇਤੀ ਵੰਨਗੀਆਂ ਭੰਡ, ਕਵੀਸ਼ਰੀ, ਨੁੱਕੜ ਨਾਟਕ, ਬਾਜ਼ੀਗਰ, ਲੋਕਗੀਤ ਅਤੇ ਮਲਵਈ ਗਿੱਧਾ ਦੀਆਂ ਸ਼ਲਾਘਾਯੋਗ ਪੇਸ਼ਕਾਰੀਆਂ ਕਰਵਾਈਆਂ ਗਈਆਂ। ਇਹਨਾਂ ਸਮਾਗਮਾਂ ਦੇ ਪ੍ਰਬੰਧਨ ਵਿੱਚ ਪ੍ਰਿੰਸੀਪਲ ਰਾਕੇਸ਼ ਸ਼ਰਮਾ,ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਸੋਖੀ,ਪ੍ਰੀਤ ਜੱਗੀ, ਗੌਰਵ ਸਾਗਰ ਭਾਸਕਰ, ਪ੍ਰਿੰਸੀਪਲ ਸੁਰੇਸ਼ ਕੁਮਾਰ, ਰਮਨ ਕੁਮਾਰ, ਕਮਲਜੀਤ ਸਿੰਘ, ਸ. ਜਸਵੀਰ ਸਿੰਘ, ਡਾ. ਸਤੀਸ਼ ਸੋਨੀ ਠੁਕਰਾਲ, ਰਮਨ ਕੁਮਾਰ,ਨਵਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ । ਡਾ. ਜਗਦੀਪ ਸੰਧੂ ਨੇ ਉੱਤਰੀ ਖੇਤਰ ਸਭਿਆਚਾਰਕ ਕੇੰਦਰ ਪਟਿਆਲਾ ਅਤੇ ਪ੍ਰੋਗਰਾਮ ਅਫ਼ਸਰ ਸ਼੍ਰੀ ਰਵਿੰਦਰ ਸ਼ਰਮਾ ਜੀ ਦਾ ਇਸ ਸਾਰਥਿਕ ਉਪਰਾਲੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਇਸਦੇ ਪ੍ਰਬੰਧਕਾਂ ਵੱਲੋਂ ਵੀ ਭਰਪੂਰ ਸਹਿਯੋਗ ਮਿਲਿਆ ।

                ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਦੇਸ਼ ਦੇ 75 ਸਾਲਾ ਆਜ਼ਾਦੀ ਦੇ ਜਸ਼ਨਾਂ ਨੂੰ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫਿਰੋਜ਼ਪੁਰ ਦੇ ਸਮੂਹ ਸਟਾਫ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ 13 ਅਗਸਤ ਤੋਂ 15 ਅਗਸਤ ਤੱਕ ਝੰਡਾ ਲਹਿਰਾ ਕੇ ਭਾਈਚਾਰਕ ਏਕਤਾ ਅਤੇ ਦੇਸ਼ ਭਗਤੀ ਦੀ ਭਾਵਨਾ ਦਾ ਸੁਨੇਹਾ ਦਿੱਤਾ ਜਾਵੇ।

 

ਹੋਰ ਪੜ੍ਹੋ :-  ਹਿੰਦ ਪਾਕਿ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿਚ ਸਰਕਾਰੀ ਸਕੀਮਾਂ ਸਬੰਧੀ ਵਿਸੇਸ਼ ਕੈਂਪ 13 ਤੋਂ

Spread the love