ਸਰਕਾਰੀ ਬਿਕਰਮ ਕਾਲਜ ਵਿਖੇ ਮਨਾਇਆ ਆਜ਼ਾਦੀ ਦਿਵਸ

ਪਟਿਆਲਾ, 16 ਅਗਸਤ :- 

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਕੁਸੁਮ ਲਤਾ ਦੀ ਯੋਗ ਅਗਵਾਈ ਹੇਠ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ।
ਪ੍ਰੋਗਰਾਮ ਦੇ ਸ਼ੁਰੂ ਵਿਚ ਪ੍ਰਿੰਸੀਪਲ ਕੁਸੁਮ ਲਤਾ ਨੇ ਕਾਲਜ ਦੇ ਸਮੂਹ ਟੀਚਿੰਗ ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਰਾਸ਼ਟਰੀ ਝੰਡਾ ਲਹਿਰਾਇਆ। ਵਿਦਿਆਰਥੀਆਂ ਨੂੰ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀ ਇੱਕ ਵੀਡੀਓ ਵੀ ਦਿਖਾਈ ਗਈ। ਭਾਰਤ ਦੀ ਆਜ਼ਾਦੀ ਅਤੇ ਰਾਸ਼ਟਰੀ ਝੰਡੇ ਦੀ ਮਹੱਤਤਾ ਬਾਰੇ ਸਬੰਧਤ ਪ੍ਰਸ਼ਨਾਂ ਤੇ ਇੱਕ ਓਪਨ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਡਾ. ਜਸਪ੍ਰੀਤ ਕੌਰ ਵੱਲੋਂ ਸਮੂਹ ਟੀਚਿੰਗ ਨਾਨ ਟੀਚਿੰਗ ਅਤੇ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਦੀ ਆਨ, ਬਾਨ ਅਤੇ ਸ਼ਾਨ ਕਾਇਮ ਰੱਖਣ ਦੀ ਸੌਂਹ ਚੁਕਾਈ ਗਈ। ਪ੍ਰਵੇਸ਼ ਕੁਮਾਰ (ਬੀ.ਸੀ.ਏ. ਭਾਗ ਤੀਜਾ) ਨੂੰ ਬੈਸਟ ਤਿਰੰਗੇ ਨਾਲ ਸੈਲਫੀ ਦਾ ਅਵਾਰਡ ਦਿੱਤਾ ਗਿਆ। ਮੈਡਮ ਸੁਖਬੀਰ ਕੌਰ, ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ ਦੇ ਵਿਦਿਆਰਥੀਆਂ ਨਾਲ ਅਤੇ ਡਾ. ਜੋਤੀ ਤ੍ਰਿਥਾਨੀ (ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ)  ਐਨ.ਐਸ.ਐਸ ਦੇ ਵਲੰਟੀਅਰਾਂ ਨਾਲ ਹਾਜ਼ਰ ਰਹੇ। ਡਾ. ਅਪਰਾ (ਸਹਾਇਕ ਪ੍ਰੋਫੈਸਰ) ਨੇ ਸਾਰੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
ਇਸ ਪ੍ਰੋਗਰਾਮ ਦੌਰਾਨ ਪ੍ਰੋ. ਰਾਮ ਕੁਮਾਰ, ਡਾ. ਪਰਮਜੀਤ ਕੌਰ, ਡਾ. ਰੇਖਾ ਰਾਣੀ, ਡਾ. ਰਿਤੂ ਕਪੂਰ ਅਤੇ ਮੈਡਮ ਸ਼ਸ਼ੀ ਬਾਲਾ ਤੋਂ ਇਲਾਵਾ ਸਮੂਹ ਟੀਚਿੰਗ ਨਾਨ ਟੀਚਿੰਗ ਸਟਾਫ਼ ਅਤੇ ਡੈਫ ਐਂਡ ਡੰਬ ਕਲੱਬ ਦੇ ਮੈਂਬਰ ਵੀ ਹਾਜ਼ਰ ਰਹੇ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਣ ਅਤੇ ਲੱਡੂ ਵੰਡ ਕੇ ਕੀਤੀ ਗਈ।

 

ਹੋਰ ਪੜ੍ਹੋ :-  ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ 1980 ਅਤੇ 1990 ਦੇ ਦਹਾਕੇ ਤੋਂ ਫਰਾਰ ਭਗੌੜਿਆਂ ਨੂੰ ਕੀਤਾ ਕਾਬੂ

Spread the love