ਬਰਨਾਲਾ, 20 ਅਕਤੂਬਰ :
ਡੇਂਗੂ ਮੱਛਰ ਤੋਂ ਬਚਾਅ ਲਈ ਫੋਗਿੰਗ ਸਪੇਰਅ ਦਾ ਛਿੜਕਾਅ ਬਰਨਾਲਾ ਸ਼ਹਿਰ ’ਚ ਵੱਖ-ਵੱਖ ਏਰੀਏ ’ਚ ਕੀਤਾ ਜਾਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਸ਼੍ਰੀ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ 21 ਅਕਤੂਬਰ ਨੂੰ ਸ਼ਹਿਰ ਦੇ ਕਿੱਲਾ ਮੁਹੱਲਾ, ਪੁਰਾਣਾ ਬਜ਼ਾਰ, ਆਵਾ ਸਬਤੀ, 22 ਨੂੰ ਸੰਧੂ ਪੱਤੀ, 23 ਨੂੰ ਸਰਾਭਾ ਨਗਰ, ਜੁਝਾਰ ਨਗਰ, ਬਾਜਾਖਾਨਾ ਰੋਡ ਹਦੂਦ ਤੱਕ, 24 ਨੂੰ ਦੁਸ਼ਿਹਰਾ ਗਰਾਊਂਡ, ਬੱਸ ਸਟੈਂਡ ਰੋਡ, ਵਾਲਮੀਕ ਚੌਂਕ ਤੋਂ ਫੁਹਾਰਾ ਚੌਂਕ ਤੱਕ ਸਾਰਾ ਏਰੀਆ, 26 ਨੂੰ ਗੋਬਿੰਦ ਕਲੋਨੀ, ਮਹਾਰਾਜਾ ਬਸਤੀ, 27 ਨੂੰ ਪ੍ਰੇਮ ਨਗਰ, ਹੇਮਕੁੰਟ ਨਗਰ, 28 ਨੂੰ ਕੇ.ਸੀ.ਰੋਡ ਗਲੀ ਨੰਬਰ 1 ਤੋਂ 12 ਤੱਕ, 29 ਨੂੰ ਰਾਮਬਾਗ ਰੋਡ, ਸੈਸੀ ਮੁਹੱਲਾ, ਬਾਜ਼ੀਗਰ ਬਸਤੀ, 16 ਏਕੜ ਵਿਖੇ ਅਤੇ 30 ਅਕਤੂਬਰ ਨੂੰ ਦਾਣਾ ਮੰਡੀ ਸਥਿਤ ਕੁੱਲੀਆਂ ਵਿੱਚ, ਅਮਰ ਕਲੋਨੀ, ਈਸ਼ਵਰ ਕਲੋਨੀ ਵਿਖੇ ਫੋਗਿੰਗ ਸਪੇਰਅ ਦਾ ਛਿੜਕਾਅ ਕੀਤਾ ਜਾਵੇਗਾ।