ਪੀ ਐਚ ਸੀ ਡੇਰਾਬੱਸੀ ਵਿਖੇ ਸਵੱਛਤਾ ਅਤੇ ਵਾਤਾਵਰਨ ਦੀ ਸ਼ੁੱਧਤਾ ਬਾਰੇ ਜਾਗਰੂਕਤਾ ਸਮਾਗਮ ਦਾ ਆਯੋਜਨ

news makahni
news makhani
ਐਸ.ਏ.ਐਸ ਨਗਰ, 9 ਸਤੰਬਰ
ਸਿਵਲ ਸਰਜਨ ਸਾਹਬਿਜਾਦਾ ਅਜੀਤ ਸਿੰਘ ਨਗਰ ਦੇ ਦਿਸਾ ਨਿਰਦੇਸਾ ਅਨੁਸਾਰ ਅਤੇ ਡਾ. ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਡੇਰਾਬਸੀ ਦੀ ਅਗਵਾਈ ਹੇਠ ਨੀਲੇ ਅਸਮਾਨ ਲਈ ਸਾਫ਼ ਹਵਾ ਸਬੰਧੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ । ਇਸ ਮੌਕੇ ਅਮਰ ਪ੍ਰੋਫੈਸ਼ਨਲ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਸਿਵਲ ਹਸਤਪਾਲ ਡੇਰਾਬਸੀ ਵਿੱਚ ਆਏ ਲੋਕਾਂ ਨੂੰ ਇੱਕ ਸਕਿਟ ਰਾਹੀ ਜਾਗਰੂਕ ਕੀਤਾ।
 ਡਾ. ਧਰਮਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਇੱਕਠ ਨੂੰ ਅਪੀਲ ਕੀਤੀ ਕਿ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਓੁਣ ਲਈ ਅੱਗੇ ਆਓੁਣ ਕਿਓਕਿ ਜੇਕਰ ਵਾਤਾਵਰਨ ਸਾਫ ਹੋਵੇਗਾ ਤਾਂ ਸਾਡਾ ਸਮਾਜ ਕਈ ਤਰ੍ਹਾਂ ਦੀਆ ਬਿਮਾਰੀਆ ਤੋਂ ਮੁਕਤੀ ਪਾ ਸਕੇਗਾ। ਵਾਤਾਵਰਨ ਦੀ ਸਵੱਛਤਾ ਵਾਸਤੇ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਓੁਣੇ ਚਾਹੀਦੇ ਹਨ। ਵਾਤਾਵਰਨ ਦੇ ਬਚਾਓ ਲਈ ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਆਦਿ ਨੂੰ ਨਾ ਜਲਾਇਆ ਜਾਵੇ। ਖਾਣਾ ਬਣਾਓੁਣ ਲਈ ਧੂੰਏ ਵਾਲੇ ਬਾਲਣ ਦੀ ਵਰਤੋਂ ਨਾ ਕੀਤੀ ਜਾਵੇ। ਪਲਾਸਟਿਕ ਦੇ ਪਦਾਰਥਾਂ ਦੀ ਜਗ੍ਹਾ ਵੱਧ ਤੋਂ ਵੱਧ ਰੀਸਾਈਕਲ ਹੋਣ ਵਾਲੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਵੇ। ਪ੍ਰਦੂਸ਼ਣ ਨੂੰ ਘਟਾਓੁਣ ਲਈ ਪੈਦਲ ਚੱਲਿਆ ਜਾਵੇ ਜਨਤਕ ਟਰਾਂਸਪੋਟ ਦੇ ਸਾਧਨਾ ਦੀ ਵਰਤੋ ਕੀਤੀ ਜਾਵੇ। ਉਨਾਂ ਨੇ ਅੱਗੇ ਦੱਸਿਆ ਕਿ ਜੇਕਰ ਅਸੀ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾ ਸਟ੍ਰੋਕ, ਦਿਲ ਦੇ ਰੋਗ, ਸਾਹ ਦੇ ਰੋਗ, ਟੀ.ਬੀ, ਫੇਫੜਿਆਂ ਦਾ ਕੈਂਸਰ ਅੱਖਾ ਵਿੱਚ ਜਲਣ ਦੇ ਰੋਗਾ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਣ ਦੇ ਅਸਾਰ ਹਨ। ਇਸ ਲਈ ਅੱਜ ਤੋਂ ਹੀ ਇਸ ਦੀ ਸੰਭਾਲ ਕਰਨ ਲਈ ਸਭ ਨੂੰ ਇਕ ਜੁੱਟ ਹੋ ਕੇ ਅੱਗੇ ਆਓੁਣਾ ਚਾਹੀਦਾ ਹੈ।
     ਇਸ ਮੌਕੇ ਸ਼ਿਵ ਕੁਮਾਰ, ਰਜਿੰਦਰ ਸਿੰਘ ਐਸ.ਆਈ, ਸੀਨਮ ਗਰੋਵਰ ਬੀ.ਈ.ਈ, ਸਰਬਜੀਤ ਸਿੰਘ ਅਤੇ ਅਮਰ ਪ੍ਰੋਫੈਸ਼ਨਲ ਕਾਲਜ ਦੇ ਟੀਚਰ ਮੌਜੂਦ ਸਨ।
Spread the love