28 ਸਤੰਬਰ ਨੂੰ ਪੈਨਸ਼ਨ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀ ਸੈਂਦਾ ਚੋਗਾਵਾਂ ਤੇ

ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਾਹਨਾ ਸਿੰਘ ਵਿਖੇ ਲੱਗੇਗਾ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 23 ਸਤੰਬਰ: 
  ਪੰਜਾਬ ਸਰਕਾਰ ਵੱਲੋਂ ਰਾਜ ਦੇ ਬਜੁਰਗ, ਦਿਵਆਂਗ, ਵਿਧਵਾ, ਆਸ਼ਰਿਤ ਬੱਚਿਆਂ ਦੀ ਭਲਾਈ ਲਈ ਪੈਨਸ਼ਨ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ 28 ਸਤੰਬਰ, 2022 ਨੂੰ ਇਹ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀ ਸੈਂਦਾ
ਚੋਗਾਵਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਾਹਨਾ ਸਿੰਘ ਵਿਖੇ ਲੱਗੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੈਨਸ਼ਨ ਕੈਂਪ ਲਈ ਯੋਗ ਵਿਅਕਤੀ ਆਂਗਨਵਾੜੀ ਵਰਕਰਾਂ ਨਾਲ ਤਾਲਮੇਲ ਕਰਕੇ ਲੋੜੀਂਦੇ ਦਸਤਾਵੇਜ ਲੈ ਕੇ ਕੈਂਪ ਵਿੱਚ ਪਹੁੰਚਣ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਲਗਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਲੋੜਵੰਦਾਂ ਨੂੰ ਕੈਂਪ ਦੌਰਾਨ ਇਹ ਸਹੂਲਤ ਆਪਣੇ ਘਰ ਦੇ ਨਜਦੀਕ ਹੀ ਪ੍ਰਾਪਤ ਹੋਵੇਗੀ।
  ਸ੍ਰੀ ਸੂਦਨ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੜ੍ਹ ਰਹੇ ਦਿਵਆਂਗ ਬੱਚਿਆਂ ਦੀ ਭਲਾਈ ਲਈ ਪਹਿਲੀ ਤੋਂ ਦਸਵੀ ਤੱਕ 2000/-ਰੁਪਏ ਮਹੀਨਾ ਅਤੇ +1 ਤੋਂ ਉਚੇਰੀ ਸਿਖਿਆ ਲਈ 4000/-ਰੁਪਏ ਮਹੀਨਾ ਸਕਾਲਰਸ਼ਿਪ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਵਿਦਿਆਰਥੀ ਆਨ ਲਾਈਨ ਪੋਲਟਰ www.scholarship.gov.in ’ਤੇ ਅਪਲਾਈ ਕਰਦੇ ਸਕਦੇ ਹਨ।
Spread the love