*ਰਾਜ ਪੱਧਰੀ ਖੇਡਾਂ ਦੇ ਪਹਿਲੇ ਦਿਨ ਫੁੱਟਬਾਲ, ਬੈਡਮਿੰਟਨ,ਲਾਅਨ ਟੈਨਿਸ,ਜਿਮਨਾਸਟਿਕਸ ਅਤੇ ਤੈਰਾਕੀ ਖੇਡ ਮੁਕਾਬਲੇ ਹੋਏ ਸ਼ੁਰੂ*
ਐਸ ਏ ਐਸ ਨਗਰ 15 ਅਕਤੂਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਅੱਜ ਐਸ ਏ ਐਸ ਨਗਰ ਵਿਖੇ ਸ਼ੁਰੂ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਰਾਜ ਭਰ ਤੋਂ ਵੱਖ ਵੱਖ ਉਮਰ ਵਰਗ ਦੇ 3500 ਦੇ ਕਰੀਬ ਖਿਡਾਰੀ ਐਸ ਏ ਐਸ ਨਗਰ ਵਿਖੇ ਪੁੱਜੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿਚੋਂ ਅੱਜ ਸੈਕਟਰ 63 ਖੇਡ ਭਵਨ ਵਿਖੇ ਤੈਰਾਕੀ ਦੇ ਮੁਕਾਬਲਿਆਂ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸ਼ਿਰਕਤ ਕਰਦੇ ਹੋਏ ਖਿਡਾਰੀਆ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਜਿਲ੍ਹਾ ਨਿਵਾਸੀਆਂ ਨੂੰ ਇਨ੍ਹਾਂ ਖੇਡ ਟੂਰਨਾਮੈਂਟਾ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ ਦਿੱਤਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅੰਦਰ ਖੇਡਾਂ ਦੀ ਚਿਣਗ ਪੈਦਾ ਕਰਨ ਲਈ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਦੀ ਜਵਾਨੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਫ਼ਲ ਹੋ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ 15 ਅਕਤੂਬਰ ਤੋਂ 22 ਅਕਤੂਬਰ ਤੱਕ ਜਿਲ੍ਹਾ ਐਸ ਏ ਐਸ ਨਗਰ ਵਿੱਚ ਫੁੱਟਬਾਲ, ਬੈਡਮਿੰਟਨ,ਲਾਅਨ ਟੈਨਿਸ,ਜਿਮਨਾਸਟਿਕਸ ,ਤੈਰਾਕੀ ਦੀਆਂ ਰਾਜ ਪੱਧਰੀ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਅੱਜ 15 ਅਕਤੂਬਰ ਨੂੰ ਹੋਈਆ ਖੇਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਫੁੱਟਬਾਲ ਅੰਡਰ-14 ਦੇ ਮੁਕਾਬਲਿਆਂ ਵਿੱਚ ਕਪੂਰਥਲਾ ਨੇ ਪਠਾਨਕੋਟ ਨੂੰ 4-0 ਦੇ ਫਰਕ ਨਾਲ ਹਰਾਇਆ, ਦੂਜੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਬਰਨਾਲਾ ਨੂੰ 3-0 ਦੇ ਫ਼ਰਕ ਨਾਲ ਹਰਾਇਆ, ਤੀਜੇ ਮੁਕਾਬਲੇ ਵਿਚ ਫਤਹਿਗੜ੍ਹ ਸਾਹਿਬ ਨੇ ਤਰਨਤਾਰਨ ਨੂੰ 2-1 ਦੇ ਫਰਕ ਨਾਲ ਹਰਾਇਆ,
ਚੌਥੇ ਮੁਕਾਬਲੇ ਵਿਚ ਮਾਨਸਾ ਨੇ ਫਿਰੋਜ਼ਪੁਰ ਨੂੰ 4-0 ਦੇ ਫਰਕ ਨਾਲ ਹਰਾਇਆ।
ਇਸੇ ਤਰ੍ਹਾਂ ਫੁੱਟਬਾਲ ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿਚ ਮਲੇਰਕੋਟਲਾ ਨੇ ਤਰਨਤਾਰਨ ਨੂੰ 4-0 ਦੇ ਫਰਕ ਨਾਲ ਹਰਾਇਆ, ਮੋਗਾ ਨੇ ਪਠਾਨਕੋਟ ਇਸ ਨੂੰ 4-0 ਦੇ ਫਰਕ ਨਾਲ ਹਰਾਇਆ,
ਫਰੀਦਕੋਟ ਨੇ ਫਾਜ਼ਿਲਕਾ ਨੂੰ 3-0 ਦੇ ਫਰਕ ਨਾਲ ਹਰਾਇਆ ।
ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਤੈਰਾਕੀ 17 ਸਾਲ ਉਮਰ ਵਰਗ ਲੜਕਿਆਂ ਦੇ ਹੋਏ 100 ਮੀਟਰ ਬ੍ਰੈਸਟ ਸਟਰੋਕ ਮੁਕਾਬਲਿਆਂ ਵਿੱਚ ਰਮਰਿੰਦਰ ਸਿੰਘ ਸੰਗਰੂਰ ਨੇ ਪਹਿਲਾ ਸਥਾਨ, ਸੁਦੀਪ ਰਾਣਾ ਜਲੰਧਰ ਨੇ ਦੂਜਾ ਸਥਾਨ ਕਬੀਰ ਲਖਨਪਾਲ ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੜਕੀਆਂ ਦੇ 100 ਮੀਟਰ ਬ੍ਰੈਸਟ ਸਟਰੋਕ ਮੁਕਾਬਲਿਆਂ ਵਿੱਚ , ਵਨਿਸ਼ਾ ਮੋਹਾਲੀ ਨੇ ਪਹਿਲਾ, ਇਕਮਬੀਰ ਕੌਰ ਜਲੰਧਰ ਨੇ ਦੂਜਾ ਅਤੇ ਕਸ਼ਿਸ਼ ਰਾਵਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਖੇਡਾਂ ਦੇ ਹੋਏ ਹੋਰ ਮੁਕਾਬਲਿਆ ਬਾਰੇ ਦੱਸਿਆ ਕਿ ਵੱਖ ਵੱਖ ਉਮਰ ਵਰਗ ਦੇ ਖਿਡਾਰੀਆ ਦੇ ਬੈਡਮਿੰਟਨ,ਲਾਅਨ ਟੈਨਿਸ,ਜਿਮਨਾਸਟਿਕਸ ਦੇ ਪ੍ਰੀ-ਕੁਆਟਰ, ਕੁਆਟਰ ਅਤੇ ਫਾਈਨਲ ਮੁਕਾਬਲੇ ਵੀ ਕਰਵਾਏ ਗਏ।