ਪਟਿਆਲਾ, 18 ਅਕਤੂਬਰ:
ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਯੂਨੀਵਰਸਿਟੀ ਲਿਟਰੇਰੀ ਕਲੱਬ ਵੱਲੋਂ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਦੇ ਮੌਕੇ ਉਤੇ ਵਿਸ਼ੇਸ਼ ਭਾਸ਼ਨ ਕਰਵਾਇਆ ਗਿਆ। ਭਾਸ਼ਨ ਕਰਤਾ ਡਾ. ਕਰਮਜੀਤ ਕੋਰ ਮਲਹੋਤਰਾ, ਅਸਿਸਟੈਂਟ ਪ੍ਰੋਫ਼ੈਸਰ, ਹਿਸਟਰੀ ਐਂਡ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ “ਬੰਦਾ ਸਿੰਘ: ਮਿੱਥ ਅਤੇ ਹਕੀਕਤ ਵਿਸ਼ੇ” ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਬੰਦਾ ਸਿੰਘ ਅਜਿਹਾ ਨਾਇਕ ਹੈ ਜਿਸ ਬਾਰੇ ਹਿੰਦੂ, ਸਿੱਖ ਅਤੇ ਪਰਸ਼ੀਅਨ ਲੇਖਕਾਂ ਸਾਰਿਆਂ ਨੇ ਲਿਖਿਆ। ਉਨ੍ਹਾਂ ਬੰਦਾ ਬਹਾਦਰ ਦੇ ਨਾਂ ਤੋਂ ਲੈ ਕੇ, ਉਸ ਦੀਆਂ ਮੋਹਰਾ, ਸਿੱਕੇ ਆਦਿ ਕਈ ਪ੍ਰਸੰਗਾਂ ਬਾਰੇ ਗੱਲਾਂ ਕੀਤੀਆਂ। ਭਾਸ਼ਨ ਤੋਂ ਬਾਅਦ ਵਿਦਿਆਰਥੀਆਂ ਨੇ ਸਵਾਲ ਕੀਤੇ।
ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਲੈਫ਼ਟੀਨੈਂਟ ਜਨਰਲ (ਡਾ.) ਜੇ. ਐੱਸ. ਚੀਮਾ ਨੇ ਕਿਹਾ ਕਿ ਬੰਦਾ ਬਹਾਦਰ ਦੇ ਜੀਵਨ ਵਿਚ ਅਜਿਹਾ ਬਹੁਤ ਕੁਝ ਹੈ ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਸਿੱਖਿਆ ਲੈ ਕੇ ਸਕਦੀ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਲਈ ਆਪਣੇ ਇਤਿਹਾਸ ਅਤੇ ਇਤਿਹਾਸਕ ਨਾਇਕਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਡਾ. ਸਨਮਾਨ ਕੌਰ ਬੈਂਸ ਨੇ ਸਾਰਿਆਂ ਦਾ ਰਸਮੀ ਧੰਨਵਾਦ ਕੀਤਾ।
ਇਸ ਮੌਕੇ ਯੂਨੀਵਰਸਿਟੀ ਦਾ ਅਧਿਆਪਨ ਅਤੇ ਗ਼ੈਰ-ਅਧਿਆਪਨ ਸਮੇਤ ਯੂਨੀਵਰਸਿਟੀ ਦੇ ਐੱਮ.ਐੱਸ.ਸੀ. ਯੋਗਾ, ਪੀ.ਜੀ. ਡਿਪਲੋਮਾ ਇਨ ਯੋਗਾ, ਬੀ.ਪੀ.ਈ.ਐੱਸ., ਬੀ.ਐੱਸ.ਐੱਸ. ਦੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੋ. ਗੁਰਸੇਵਕ ਸਿੰਘ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਐੱਮ.ਪੀ.ਐਂਡ ਦੇ ਵਿਦਿਆਰਥੀਆਂ ਵੀ ਮੌਜੂਦ ਸਨ।