19 ਤੋਂ 25 ਦਸੰਬਰ ਤੱਕ ਮਨਾਇਆ ਜਾਵੇਗਾ ਚੰਗਾ ਪ੍ਰਸ਼ਾਸਨ ਹਫਤਾ, ਡਿਪਟੀ ਕਮਿਸ਼ਨਰ

Poonamdeep Kaur
 19 ਤੋਂ 25 ਦਸੰਬਰ ਤੱਕ ਮਨਾਇਆ ਜਾਵੇਗਾ ਚੰਗਾ ਪ੍ਰਸ਼ਾਸਨ ਹਫਤਾ, ਡਿਪਟੀ ਕਮਿਸ਼ਨਰ
ਵੱਖ ਵੱਖ ਥਾਵਾਂ ਉੱਤੇ ਲਗਾਏ ਜਾਣਗੇ ਸੁਵਿਧਾ ਕੈਮ੍ਪ

ਬਰਨਾਲਾ, 16 ਦਸੰਬਰ 2022

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 19 ਤੋਂ 25 ਦਸੰਬਰ ਤੱਕ ਚੰਗਾ ਪ੍ਰਸ਼ਾਸਨ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਾ ਬਰਨਾਲਾ ਚ ਵੱਖ ਵੱਖ ਥਾਵਾਂ ਉੱਤੇ ਜਾਨ ਸੁਵਿਧਾ ਕੈਮ੍ਪ ਲਗਾਏ ਜਾਣਗੇ |ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਇਹ ਜਾਣਕਾਰੀ ਇਨ੍ਹਾਂ ਕੈੰਪਾਂ ਦਾ ਆਯੋਜਨ ਕਰਨ ਸਬੰਧੀ ਬੁਲਾਇਆ ਗਈ ਮੀਟਿੰਗ ਦੌਰਾਨ ਦਿੱਤੀ | ਉਹਨਾਂ ਕਿਹਾ ਕਿ ਇਨ੍ਹਾਂ ਕੈੰਪਾਂ ਵਿਚ ਆਮ ਜਨਤਾ ਨੂੰ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਅਤੇ ਸਕੀਮਾਂ ਦਾ ਲਾਹਾ ਲੈਣ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ |

ਹੋਰ ਪੜ੍ਹੋ – ਬਾਗਬਾਨੀ ਵਿਭਾਗ ਖੇਤੀ ਵਿੱਚ ਫਸਲੀ ਵਿਭਿੰਨਤਾ ਲਿਆਉਣ ਲਈ ਯਤਨਸ਼ੀਲ – ਬਰਾੜ

ਕੈੰਪਾਂ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 19, 24 ਅਤੇ 25 ਦਸੰਬਰ ਨੂੰ ਰੇਡ ਕ੍ਰਾਸ ਬਰਨਾਲਾ ਵਿਖੇ, 20 ਦਸੰਬਰ ਨੂੰ ਸਬ ਡਵੀਜ਼ਨ ਤਪਾ ਵਿਖੇ, 21 ਦਸੰਬਰ ਨੂੰ ਬੀ. ਡੀ. ਪੀ. ਓ ਦਫਤਰ ਮਹਿਲ ਕਲਾਂ ਵਿਖੇ, 22 ਦਸੰਬਰ ਨੂੰ ਮਾਰਕੀਟ ਕਮੇਟੀ ਦਫਤਰ ਭਦੌੜ ਵਿਖੇ ਇਹ ਕੈਮ੍ਪ ਲਗਾਏ ਜਾਣਗੇ|ਇੰਹਨਾਂ ਕੈੰਪਾਂ ਚ ਖੇਤੀਬਾੜੀ, ਬਾਗਬਾਨੀ, ਮਾਛੀ ਪਾਲਣ, ਡੇਅਰੀ ਆਦਿ ਸਬੰਧੀ ਸਰਕਾਰੀ ਸਬਸਿਡੀਆਂ ਬਾਰੇ ਦੱਸਿਆ ਜਾਵੇਗਾ | ਨਾਲ ਹੀ ਬੈਂਕਾਂ ਵਲੋਂ ਲੋਕਾਂ ਨੂੰ ਦਿੱਤੇ ਜਾਣ ਵਾਲੇ ਆਸਾਨ ਕਰਜ਼ਿਆਂ ਸਬੰਧੀ ਵੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ  ਕਰਜ਼ਾ ਲੈ ਕੇ ਕਾਮ ਸ਼ੁਰੂ ਕੀਤਾ ਜਾ ਸਕੇ | ਇਸੇ ਤਰ੍ਹਾਂ ਬੈਂਕਾਂ ਵਿਚ ਖਾਤੇ ਖੁਲਵਾਉਣ ਅਤੇ ਉਸ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ |  ਇਸ ਤੋਂ ਇਲਾਵਾ ਜ਼ਿਲ੍ਹਾ ਉਦਯੋਗ ਕੇੰਦਰ ਵੱਲੋਂ ਵੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ |

ਡਿਪਟੀ ਕਮਿਸ਼ਨਰ ਨੇ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈੰਪਾਂ ਵਿਚ ਹਿੱਸਾ ਲੈਣ ਅਤੇ ਆਪਣੀ ਦਿਲਚਸਪੀ ਤੇ ਲੋੜ ਮੁਤਾਬਕ ਸੂਚਨਾ ਲਈ ਸਕਦੇ ਹਨ| ਇਸ ਬੈਠਕ ਵਿਚ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਗੋਪਾਲ ਸਿੰਘ, ਬੀ. ਡੀ. ਪੀ. ਓ ਸ਼੍ਰੀ ਪ੍ਰਵੇਸ਼ ਕੁਮਾਰ, ਸ਼੍ਰੀ ਸੁਖਦੀਪ ਸਿੰਘ ਗਰੇਵਾਲ ਅਤੇ ਸ਼੍ਰੀ ਜਗਤਾਰ ਸਿੰਘ ਢਿੱਲੋਂ, ਖੇਤੀਬਾੜੀ ਅਫਸਰ ਸ਼੍ਰੀ ਜਗਦੀਸ਼ ਸਿੰਘ, ਸਹਾਇਕ ਐੱਲ. ਡੀ. ਐੱਮ ਸ਼੍ਰੀ ਪਿਯੂਸ਼, ਬਾਗਬਾਨੀ ਵਿਕਾਸ ਅਫਸਰ ਸ਼੍ਰੀਮਤੀ ਨਰਪਿੰਦਰ ਕੌਰ, ਮਾਛੀ ਪਾਲਣ ਅਫਸਰ ਸ਼੍ਰੀ ਲਵਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ |

Spread the love