ਬਰਨਾਲਾ, 16 ਦਸੰਬਰ 2022
ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਦੀ ਪ੍ਰਧਾਨਗੀ ਹੇਠ ਵਿਜੈ ਦਿਵਸ ਐਸ. ਡੀ. ਕਾਲਜ ਬਰਨਾਲਾ ਦੇ ਸੋਫਟਵੇਅਰ ਡਿਵੈਲਪਮੈਂਟ ਵਿਭਾਗ ਵਿਖੇ ਮਨਾਇਆ ਗਿਆ।ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਹਿਰ ਦੇ ਉਹ ਸਾਬਕਾ ਸੈਨਿਕ ਸ਼ਾਮਿਲ ਹੋਏ ਜਿਨ੍ਹਾਂ ਨੇ ਵੱਖ ਵੱਖ ਫਰੰਟਾਂ ਤੇ ਭਾਰਤੀ ਫੌਜ ਵਲੋਂ ਲੜਾਈਆਂ ਲੜੀਆਂ। ਵਿਭਾਗ ਦੇ ਇੰਚਾਰਜ ਪ੍ਰੋ ਗੌਰਵ ਸਿੰਗਲਾ ਨੇ ਸੈਨਿਕਾਂ ਦਾ ਸਵਾਗਤ ਕੀਤਾ ਅਤੇ 1971 ਦੀ ਜੰਗ ਵਿਚ ਪਾਏ ਯੋਗਦਾਨ ਲਈ ਇਹਨਾਂ ਸੈਨਿਕਾਂ ਨਾਲ ਵਿਦਿਆਰਥੀਆਂ ਦੀ ਜਾਨ ਪਹਿਚਾਣ ਕਰਵਾਈ।
ਹੋਰ ਪੜ੍ਹੋ – ਖੇਤੀਬਾੜੀ ਵਿਭਾਗ ਵਲੋਂ ਪੈਸਟੀਸਾਈਡ ਡੀਲਰਾਂ ਦੀ ਅਚਨਚੇਤ ਚੈਕਿੰਗ
ਇਹਨਾਂ ਵਿਚ ਮੁਖ ਤੌਰ ਤੇ ਸ. ਗੁਰਦਾਸ ਸਿੰਘ ਕਲੇਰ, ਜਿਨ੍ਹਾਂ ਨੇ 1962 ਦੀ ਭਾਰਤ ਚੀਨ ਜੰਗ, 1965 ਦੀ ਭਾਰਤ ਪਾਕਿਸਤਾਨ ਜੰਗ ਅਤੇ 1971 ਦੀ ਭਾਰਤ ਪਾਕਿਸਤਾਨ ਜੰਗਾਂ ਵਿਚ ਫ਼ਰੰਟ ਤੇ ਲੜਾਈ ਲੜੀ ਸੀ ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਸ. ਜਗਵੰਤ ਸਿੰਘ, ਸ. ਗੁਰਮੇਲ ਸਿੰਘ, ਸ. ਚਮਕੌਰ ਸਿੰਘ, ਹੌਲਦਾਰ ਜਾਗੀਰ ਸਿੰਘ, ਸ. ਜਰਨੈਲ ਸਿੰਘ ਦੀਆਂ ਫੌਜੀ ਸੇਵਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ।
ਕਾਲਜ ਦੇ ਐਨ. ਸੀ. ਸੀ. ਕੋਆਰਡੀਨੇਟਰ ਪ੍ਰੋ ਮਨਜੀਤ ਸਿੰਘ ਨੇ ਭਾਰਤ ਪਾਕਿਸਤਾਨ ਜੰਗ 1971 ਵਿਚ ਭਾਰਤੀ ਫੌਜ ਦੇ ਸਮੁਚੇ ਉਪਰੇਸ਼ਨ ਬਾਰੇ ਦੱਸਿਆ। ਇਸ ਮੌਕੇ ਬੀ ਵਾਕ (ਸੋਫਟਵੇਅਰ ਡਿਵੈਲਪਮੈਂਟ) ਅਤੇ ਐਨ. ਸੀ. ਸੀ. ਕੈਡਿਟਾਂ ਵਲੋਂ ਕਾਲਜ ਦੇ ਤਕਨੀਕੀ ਸਹਾਇਕ ਸ਼੍ਰੀ ਹਿਮਤਪਾਲ ਸਿੰਘ ਦੀ ਮਦਦ ਨਾਲ 1971 ਦੀ ਜੰਗ ਬਾਰੇ ਡਾਕੂਮੈਂਟਰੀ ਵੀ ਦਿਖਾਈ ਗਈ।
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਸਮੁਚੇ ਸਮਾਗਮ ਦੀ ਕਵਰੇਜ ਵੀ ਕੀਤੀ ਗਈ। ਇਸ ਸਮਾਗਮ ਵਿਚ ਵਿਭਾਗ ਦੇ ਅਧਿਆਪਕ ਪ੍ਰੋ. ਮਨਜੀਤ ਸਿੰਘ, ਪ੍ਰੋ ਸਾਹਿਲ ਗਰਗ, ਪ੍ਰੋ ਅਨੁਰਾਗ ਸ਼ਰਮਾ, ਪ੍ਰੋ ਰੀਤੂ ਅਗਰਵਾਲ, ਪ੍ਰੋ ਉਪਾਸਨਾ, ਪ੍ਰੋ ਅਮਰਦੀਪ ਸਿੰਘ, ਪ੍ਰੋ ਜਸਵੀਰ ਸਿੰਘ ਆਦਿ ਹਾਜ਼ਿਰ ਸਨ।