ਸ਼ਹਿਰ ਵਾਸੀਆਂ ਨੇ ਰੋਪੜ ਨੂੰ ਪਹਿਲਾ ਰੈਸਕਿਓ ਮਸ਼ੀਨ ਵਹੀਕਲ ਉਪਲਬਧ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ

ਫਾਇਰ ਸਟੇਸ਼ਨਾਂ ਲਈ ਮਿਲੇ ਰੈਸਕਿਓ ਵਹੀਕਲ ਦੀ ਕੀਮਤ 1.50 ਕਰੋੜ ਰੁਪਏ
ਰੂਪਨਗਰ, 24 ਦਸੰਬਰ: ਸ. ਭਗਵੰਤ ਸਿੰਘ ਦੀ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਵੱਖ-ਵੱਖ ਫਾਇਰ ਸਟੇਸ਼ਨਾਂ ਨੂੰ ਅੱਪ-ਗ੍ਰੇਡ ਕਰਨ ਲਈ ਸਰਕਾਰੀ ਪੱਧਰ ਤੇ ਲਏ ਗਏ ਫੈਸਲੇ ਅਨੁਸਾਰ ਰੋਪੜ ਸ਼ਹਿਰ ਨੂੰ ਪਹਿਲਾ ਰੈਸਕਿਓ ਮਸ਼ੀਨ ਵਹੀਕਲ (ਫਾਇਰ ਟੈਂਡਰ) ਮੁਹੱਈਆ ਕਰਵਾਇਆ ਗਿਆ।
ਜਿਸ ਲਈ ਸ਼ਹਿਰ ਵਾਸੀਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਕਿ ਰੋਪੜ ਸ਼ਹਿਰ ਨੂੰ ਪਹਿਲਾ ਰੈਸਕਿਓ ਮਸ਼ੀਨ ਵਹੀਕਲ (ਫਾਇਰ ਟੈਂਡਰ) ਉਪਲਬਧ ਕਰਵਾਇਆ ਗਿਆ।
ਇਸ ਰੈਸਕਿਓ ਵਹੀਕਲ ਦੀ ਕੀਮਤ 1.50 ਕਰੋੜ ਰੁਪਏ ਹੈ। ਇਸ ਨਾਲ ਹੋਣ ਵਾਲੀਆਂ ਅਚਨਚੇਤ ਦੁਰਘਟਨਾਵਾਂ ਵਿੱਚ ਮੱਦਦ ਪ੍ਰਦਾਨ ਕਰਨ ਲਈ ਬਹੁਤ ਸਹਾਇਕ ਸਿੱਧ ਹੋਵੇਗੀ। ਜਿਸ ਨਾਲ ਆਸ-ਪਾਸ ਦੇ ਇਲਾਕੇ ਵਿੱਚ ਹੋਈਆ ਘਟਨਾਵਾਂ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਬਚਾਅ ਕਾਰਜਾਂ ਵਿੱਚ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ।
ਇਸ ਮੌਕੇ ਭਾਗ ਸਿੰਘ ਮਦਾਨ, ਸ਼ਿਵ ਕੁਮਾਰ ਲਾਲਪੁਰ, ਇੰਦਰਪਾਲ ਸਿੰਘ ਰਾਜੂ ਸਤਿਆਲ, ਸਰਜੀਤ ਸਿੰਘ ਬਰਨਾਲਾ, ਤਜਿੰਦਰਪਾਲ ਸਿੰਘ ਭਾਟੀਆ, ਗੁਰੂ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
Spread the love