ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਵਿਚ ਲੱਗੀਆਂ ਸਟਰੀਟ ਲਾਇਟਾਂ ਚਾਲੂ ਕਰਵਾਉਣ ਦੀ ਹਦਾਇਤ

Harpreet Singh Sudan
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਵਿਚ ਲੱਗੀਆਂ ਸਟਰੀਟ ਲਾਇਟਾਂ ਚਾਲੂ ਕਰਵਾਉਣ ਦੀ ਹਦਾਇਤ

ਅੰਮ੍ਰਿਤਸਰ, 3 ਜਨਵਰੀ 2023

ਧੁੰਦ ਦੇ ਸੀਜਨ ਵਿਚ ਜਿਲ੍ਹੇ ਦੇ  ਵੱਖ-ਵੱਖ ਸਥਾਨਾਂ ਉਤੇ ਬੰਦ ਪਈਆਂ ਸਟਰੀਟ ਲਾਇਟਾਂ ਦਾ ਗੰਭੀਰ ਨੋਟਿਸ ਲੈਂਦੇ ਜਿਲ੍ਹਾ ਮੈਜਿਸਟਰੇਟ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸਾਰੇ ਵਿਭਾਗਜਿੰਨਾ ਵੱਲੋਂ ਇਹ ਲਾਇਟਾਂ ਲਗਾਈਆਂ ਗਈਆਂ ਹਨ ਜਾਂ ਜਿੰਨਾ ਦੀ ਜ਼ਿੰਮੇਵਾਰੀ ਇੰਨਾਂ ਲਾਇਟਾਂ ਨੂੰ ਚਾਲੂ ਰੱਖਣ ਦੀ ਹੈਨੂੰ ਹਦਾਇਤ ਕੀਤੀ ਹੈ ਕਿ ਤਰੁੰਤ ਇੰਨਾ ਲਾਇਟਾਂ ਦੀ ਰਿਪੇਅਰ ਆਦਿ ਕਰਕੇ ਚਾਲੂ ਕੀਤਾ ਜਾਵੇ।

ਹੋਰ ਪੜ੍ਹੋ – ਮਿਲਕਿੰਗ ਮਸ਼ੀਨ ਦੀ ਖਰੀਦ ਕਰਨ ਵਾਲੇ ਦੁੱਧ ਉਤਪਾਦਕਾਂ ਲਈ 50 ਫੀਸਦੀ ਸਬਸਿਡੀ ਪ੍ਰਾਪਤ ਕਰਨ ਦਾ ਮੌਕਾ

ਆਪਣੇ ਹੁਕਮਾਂ ਵਿਚ ਉਨਾਂ ਕਿਹਾ ਕਿ ਕਈ ਵਾਰ ਤਾਂ ਇਹ ਲਾਇਟਾਂ ਕੇਵਲ ਸਵਿਚ ਆਨ ਨਾ ਕਰਨ ਹੀ ਬੰਦ ਹੁੰਦੀਆਂ ਹਨਜਦ ਕਿ ਇੰਨਾ ਦਾ ਜਗਣਾ ਆਮ ਜਨਤਾ ਦੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਅੱਜ ਜਦੋਂ ਮੌਸਮ ਦੀ ਖਰਾਬੀ ਕਾਰਨ ਅੱਖਾਂ ਦੂਰ ਤੱਕ ਵੇਖਣ ਤੋਂ ਅਸਮਰੱਥ ਹਨਤਾਂ ਰਾਤ ਨੂੰ ਜੱਗਦੀਆਂ ਇਹ ਸਟਰੀਟ ਲਾਇਨਾਂ ਕਾਫੀ ਹੱਤ ਤੱਕ ਮੁਸਾਫਿਰ ਨੂੰ ਸਹੂਲਤ ਦਿੰਦੀਆਂ ਹਨਸੋ ਹਰ ਹਾਲਤ ਵਿਚ ਸਾਰੀਆਂ ਸਟਰੀਟ ਲਾਇਟਾਂ ਚਾਲੂ ਕੀਤੀਆਂ ਜਾਣ। ਉਨਾਂ ਸਾਰੇ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਰੋੋੋੋਜ਼ਾਨਾ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਸਟਰੀਟ ਲਾਇਟਾਂ ਦੀ ਜਾਂਚ ਕਰਨਤਾਂ ਜੋ ਇੰਨਾ ਲਾਇਟਾਂ ਨੂੰ ਚਾਲੂ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਸਾਰੇ ਵਿਭਾਗਾਂ ਕੋਲ ਇੰਨਾ ਦੀ ਮੁੁਰੰਮਤ ਲਈ ਫੰਡ ਹੈਸੋ ਤਤਕਾਲ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਕਰਨ ਅਤੇ ਆਪਣੀ ਲਾਇਟਾਂ ਚਾਲੂ ਕਰਨ।

Spread the love