4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

ਅੰਮ੍ਰਿਤਸਰ 3 ਜਨਵਰੀ 2023

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਅੰਮ੍ਰਿਤਸਰ ਵਿਖੇ 04 ਜਨਵਰੀ 2023 ਨੂੰ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਅੱੈਚ.ਡੀ.ਐੱਫ਼.ਸੀ ਲਾਈਫ਼ਬਾਇਯੁੂਸ,ਜੈਕਸ਼ਨ ਏਜੰਸੀ,ਕਾਰਟ ਲੁਜਿਸਟਿਕਸ ਵੱਲੋਂ ਭਾਗ ਲਿਆ ਜਾਵੇਗਾ।ਇਸ ਪਲੇਸਮੈਂਟ ਕੈਂਪ ਵਿੱਚ ਕੰਪਨੀਆਂ ਵੱਲੋਂ ਲਾਈਫ਼ ਪਾਰਟਨਰ/ਮੈਨੇਜਰ/ਟੀਮਲੀਡਰ,ਐੱਸ.ਡੀ.ਐੱਮਬਿਜ਼ਨਸ ਡਿਵੈੱਲਪਮੈਂਟ ਐਗਜੈਕਟਿਵਬਿਲਿੰਗ ਐਗਜੈਕਟਿਵ ਸੇਲਜ਼ ਐਗਜੈਕਟਿਵ ਅਤੇ ਡਿਲੀਵਰੀ ਬੁਆਏ ਦੀ ਅਸਾਮੀ ਲਈ ਚੋਣ ਕੀਤੀ ਜਾਵੇਗੀ।

ਹੋਰ ਪੜ੍ਹੋ – ਜ਼ਿਲ੍ਹਾ ਵਾਸੀਆਂ ਨੂੰ ਆਪਣੇ ਆਧਾਰ ਕਾਰਡ ਅਪਡੇਟ ਰੱਖਣ ਦੀ ਅਪੀਲ

ਇਨ੍ਹਾਂ ਅਸਾਮੀਆਂ ਲਈ ਤਨਖ਼ਾਹ 8500 ਰੁ: ਤੋਂ ਲੈ ਕੇ 16,000/— ਤੱਕ ਪ੍ਰਤੀ ਮਹੀਨਾ ਹੋਵੇਗੀ। ਇਸ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਘੱਟੋ-ਘੱਟ ਦਸਵੀਂ ਤੋਂ ਲੈ ਕੇ ਗਰੈਜ਼ੂਏਸਨ ਅਤੇ ਇਸ ਤੋਂ ਵਧੇਰੇ ਹੋਵੇਗੀ। ਇਸ ਕੈਂਪ ਵਿੱਚ ਲੜਕੇ,ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ।ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਵਾਲੇ ਚਾਹਵਾਨ ਪ੍ਰਾਰਥੀ 04 ਜਨਵਰੀ 2023 ਨੂੰ ਸਵੇਰੇ 10.00 ਤੋਂ ਦੁਪਹਿਰ 02.00 ਵਜੇ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਜਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਸ਼ੇੈਸ਼ਨ ਕੋਰਟ ਅੰਮ੍ਰਿਤਸਰ  ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕਰ ਸਕਦੇ ਹਨ।

Spread the love