ਲੈਫ. ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ 24 ਜਨਵਰੀ ਨੂੰ ਹੋਵੇਗੀ ਫੁੱਲ ਡਰੈੱਸ ਰਿਹਰਸਲ
ਗੁਰਦਾਸਪੁਰ, 4 ਜਨਵਰੀ 2023
ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਗਣਤੰਤਰ ਦਿਵਸ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ।ਇਸ ਮੌਕੇ ਡਾ ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ) ਤੇ ਮਨਮੋਹਨ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਵੀ ਮੌਜੂਦ ਸਨ।
ਹੋਰ ਪੜ੍ਹੋ – ਹੋਟਲ/ਸਰਾਵਾਂ/ਧਰਮਸ਼ਾਲਾਵਾਂ/ਗੈਸਟ ਹਾਊਸ ਰਹਿਣ ਲਈ ਪਹਿਚਾਣ ਪੱਤਰ ਲੈਣਾ ਜ਼ਰੂਰੀ
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਵਿਚ ਢਿੱਲਮੱਠ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਸਮਾਗਮ ਦੀਆਂ ਤਿਆਰੀਆਂ ਪੂਰੀ ਮਿਹਨਤ ਤੇ ਲਗਨ ਨਾਲ ਕਰਨ ਨੂੰ ਯਕੀਨੀ ਬਣਾਇਆ ਜਾਵੇ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ 26 ਜਨਵਰੀ ਨੂੰ ਸਥਾਨਕ ਲੈਫ. ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ, ਗੁਰਦਾਸਪੁਰ ਵਿਖੇ ਗਣਤੰਤਰ ਦਿਵਸ ਸਮਾਗਮ ਮਨਾਇਆ ਜਾਵੇਗਾ ਅਤੇ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ।
ਉਨਾਂ ਪੀ.ਡਬਲਿਊ.ਡੀ ਵਿਭਾਗ ਤੇ ਨਗਰ ਕੋਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਖੇਡ ਸਟੇਡੀਅਮ ਦੀ ਪੂਰੀ ਸਹੀ ਢੰਗ ਨਾਲ ਤਿਆਰੀ ਤੇ ਸਫਾਈ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਪੁਲਿਸ ਨੂੰ ਸੁਰੱਖਿਆ ਦੇ ਪ੍ਰਬੰਧਾਂ ਦੇ ਨਾਲ-ਨਾਲ ਪਰੇਡ ਦੀ ਤਿਆਰੀ ਕਰਨ ਲਈ ਕਿਹਾ। ਉਨਾਂ ਸਿਹਤ ਵਿਭਾਗ, ਪਬਲਿਕ ਹੈਲਥ, ਪਾਵਰਕਾਮ, ਮੰਡੀ ਬੋਰਡ, ਜਿਲਾ ਪ੍ਰੋਗਰਾਮ ਅਫਸਰ, ਜ਼ਿਲ੍ਹਾ ਰੈੱਡ ਕਰਾਸ, ਬਾਗਬਾਨੀ ਸਮੇਤ ਵੱਖ-ਵੱਖ ਵਿਭਾਗਾਂ ਨੂੰ ਤਿਆਰੀਆਂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਸਮੂਹ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ 26 ਜਨਵਰੀ ਨੂੰ ਆਪਣੇ ਵਿਭਾਗ ਨਾਲ ਸਬੰਧਿਤ ਸਮੂਹ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਵੀ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ 20 ਜਨਵਰੀ ਤੱਕ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਆਪਣੇ ਵਿਭਾਗ ਦੇ ਕਰਮਚਾਰੀਆਂ ਦੇ ਨਾਮ ਦਫਤਰ ਡਿਪਟੀ ਕਮਿਸ਼ਨਰ ਦੀ ਐਮ ਏ ਬਰਾਂਚ ਨੂੰ ਭੇਜ ਦੇਣ)। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਕਰਮਚਾਰੀਆਂ ਦੇ ਨਾਮ ਦੀ ਹੀ ਸਿਫਾਰਸ਼ ਕੀਤੀ ਜਾਵੇ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਕੋਈ ਵਿਸ਼ੇਸ਼ ਉਪਲੱਬਧੀ ਜਾਂ ਕਾਰਜ ਕੀਤਾ ਹੋਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਨਗਰ ਕੌਂਸਲ ਦੇ ਕਾਰਜਸਾਧਕ ਅਫਸਰਾਂ ਨੂੰ ਕਿਹਾ ਜਿਲ੍ਹੇ ਦੇ ਹਰ ਸ਼ਹਿਰ/ਕਸਬੇ ਵਿੱਚ ਲੱਗੇ ਪੋਲ (ਖੰਬੇ) ਉੁੱਪਰ ਤਿਰੰਗੇ ਰੰਗ ਦੀਆਂ ਲਾਈਟਸ ਲਗਾਈਆਂ ਜਾਣ ਅਤੇ 25 ਜਨਵਰੀ ਨੂੰ ਲਾਈਟਸ ਜਗਾਉਣ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾ ਕਿਹਾ ਕਿ ਜਿਥੇ ਲੋਕ ਸੈਰ ਕਰਨ ਜਾਦੇ ਹਨ, ਉਨਾ ਸਥਾਨਾਂ ਦੀਆਂ ਸਾਈਡਾਂ ਤੇ ਤਿਰੰਗੇ ਰੰਗ ਦੀਆਂ ਲਾਈਟਸ ਲਗਾਈਆਂ ਜਾਣ।
ਇਸ ਮੌਕੇ ਜਗਤਾਰ ਸਿੰਘ ਤਹਿਸੀਲਦਾਰ, ਜਿੰਦਰਪਾਲ ਸਿੰਘ ਸੈਕਰਟਰੀ ਜਿਲਾ ਪਰੀਸ਼ਦ, ਰਾਜਬੀਰ ਸਿੰਘ ਡੀਐਸਪੀ, ਅਮਰਜੀਤ ਸਿੰਘ ਭਾਟੀਆ ਜਿਲਾ ਸਿੱਖਿਆ ਅਫਸਰ (ਸ/ਪ), ਡਾ ਕੁਲਵਿੰਦਰ ਕੌਰ ਸਿਵਲ ਸਰਜਨ , ਡਾ ਕਿਰਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਰਾਜੀਵ ਸਿੰਘ ਸੈਕਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ, ਸਰਵਣ ਸਿੰਘ ਮੱਛੀ ਪਾਲਣ ਅਫਸਰ, ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ, ਪਰਮਜੀਤ ਸਿੰਘ ਕਲਸੀ ਜਿਲਾ ਭਾਸ਼ਾ ਅਫਸਰ, ਹਰਚਰਨ ਸਿੰਘ ਕੰਗ ਜਿਲਾ ਭੂਮੀ ਰੱਖਿਆ ਅਫਸਰ, ਕੇਵਲ ਕਲਸੀ ਐਲਡੀਐਮ, ਪਰਸ਼ੋਤਮ ਸਿੰਘ ਜਿਲਾ ਰੋਜਗਾਰ ਅਫਸਰ, ਪਰਮਿੰਦਰ ਸਿੰਘ ਸੈਣੀ, ਇੰਚਾਰਜ ਸੱਭਿਆਚਾਰ ਪਰੋਗਰਾਮ, ਹਰਮਨਪ੍ਰੀਤ ਸਿੰਘ ਏਡੀਓ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।