ਅੰਮ੍ਰਿਤਸਰ 21 ਮਾਰਚ 2023 —
ਪੰਜਾਬ ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਮੁੱਖ ਕੰਮ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ। ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਵੱਲੋਂ ਅਗਨੀਪੱਥ ਸਕੀਮ ਤਹਿਤ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਦੀ ਆਨਲਾਈਨ ਰਜਿਸਟਰੇਸ਼ਨ 17 ਮਾਰਚ 2023 ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਆਖਰੀ ਮਿਤੀ 31 ਮਾਰਚ 2023 ਹੈ। ਇਸ ਵਿੱਚ ਅਣ-ਵਿਆਹੇ ਭਾਰਤੀ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੀ ਜਨਮ ਮਿਤੀ 26 ਦਸੰਬਰ 2002 ਤੋਂ ਲੈ ਕੇ 26 ਜੂਨ 2006 ਦੇ ਵਿਚਕਾਰ ਹੋਵੇ ਉਹ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਦੀ ਵਿੱਦਿਅਕ ਯੋਗਤਾ 10+2 ਵਿੱਚ ਮੈਥ, ਫਿਜ਼ਿਕਸ ਅਤੇ ਇੰਗਲਿਸ ਵਿੱਚ 50% ਅੰਕ ਜਾਂ ਮਕੈਨੀਕਲ, ਇਲੈਕਟਰੀਕਲ, ਇਲੈਕਟਰੋਨਿਕਸ,ਆਟੋਮੋਬਾਇਲ, ਕੰਪਿਊਟਰ ਸਾਇੰਸ ਵਿੱਚ ਤਿੰਨ ਸਾਲ ਦਾ ਡਿਪਲੋਮਾ ਵਿੱਚ 50% ਅੰਕ ਜਾਂ ਦੋ ਸਾਲ ਦਾ ਵੋਕਸ਼ਨਲ ਕੋਰਸ ਵਿੱਚ 50% ਹੋਣਾ ਲਾਜ਼ਮੀ ਹਨ। ਸਰੀਰਕ ਯੋਗਤਾ ਲੜਕਿਆਂ ਲਈ ਕੱਦ 152.5 ਸੈਂਟੀਮੀਟਰ ਅਤੇ ਲੜਕੀਆਂ ਲਈ 152 ਸੈਟੀਮੀਟਰ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਅਗਨੀਵੀਰ ਹਵਾਈ ਸੈਨਾ ਲਈ ਲਿਖਤੀ ਪੇਪਰ 20 ਮਈ 2023 ਹੋਵੇਗੀ। ਇਨ੍ਹਾਂ ਪੇਪਰਾਂ ਤੋਂ ਬਾਅਦ ਸਰੀਰਕ ਮਾਪਦੰਡ ਪ੍ਰੀਖਿਆ ਹੋਵੇਗੀ। ਉਨਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਆਪਣੀ ਰਜਿਸਟਰੇਸ਼ਨ ਇਸ ਲਿੰਕ ਤੇ https://agnipathvayu.cdac.in 31 ਮਾਰਚ 2023 ਤੱਕ ਸ਼ਾਮ 05.00 ਵਜੇ ਤੱਕ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਕਮਰਾ ਨੰ: 09 ਵਿੱਚ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਬਿਊਰੋ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।