ਸਰਕਾਰੀ ਸੀਨੀਅਰ ਸੈਕੰਡਰੀ ਜਲੂਰ ਵਿਖੇ ਵਿੱਦਿਅਕ ਮੇਲਾ ਲਗਾਇਆ ਗਿਆ

_Samsher Singh
ਸਰਕਾਰੀ ਸੀਨੀਅਰ ਸੈਕੰਡਰੀ ਜਲੂਰ ਵਿਖੇ ਵਿੱਦਿਅਕ ਮੇਲਾ ਲਗਾਇਆ ਗਿਆ

ਬਰਨਾਲਾ, 08 ਜਨਵਰੀ 2024

ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਬਰਜਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਪ੍ਰਿੰਸੀਪਲ ਸੁਖਪਾਲ ਕੌਰ ਦੀ ਰਹਿਨੁਮਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਵਿਖੇ ਗਣਿਤ, ਵਿਗਿਆਨ, ਸਮਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਗਿਆਨਵਰਧਕ ਮੇਲਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਗੁਰਵਿੰਦਰ ਕੌਰ ਨੇ ਦੱਸਿਆ ਕਿ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਵੱਖ ਵੱਖ ਮਾਡਲ, ਚਾਰਟ, ਵਰਕਿੰਗ ਮਾਡਲ ਅਤੇ ਰੋਲ ਪਲੇਅ ਤਿਆਰ ਕੀਤੇ ਗਏ।

ਸਾਇੰਸ ਅਤੇ ਮੈਥ ਦੇ ਮੇਲਿਆਂ ਵਿੱਚ ਬੱਚਿਆਂ ਨੇ ਵੱਖ ਵੱਖ ਪ੍ਰਯੋਗ ਕੀਤੇ ਅਤੇ ਇਹਨਾਂ ਪਿੱਛੇ ਦੇ ਤਰਕ ਸਮਝਾਏ।ਇੰਚਾਰਜ ਗੁਰਵਿੰਦਰ ਕੌਰ ਨੇ ਦੱਸਿਆ ਕਿ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਮਾਡਲ, ਚਾਰਟ ਆਦਿ ਦੀ ਤਿਆਰੀ ਅਧਿਆਪਕ ਮੁਖ਼ਤਿਆਰ ਸਿੰਘ, ਮੈਡਮ ਸਲੋਨੀ ਰਾਣੀ ਅਤੇ ਮੈਡਮ ਨੈਨਸੀ ਦੁਆਰਾ ਤਿਆਰੀ ਕਰਵਾਈ ਗਈ। ਜਦੋਂ ਕਿ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੀ ਤਿਆਰੀ ਅਧਿਆਪਕਾ ਨੀਰਜਾ ਅਤੇ ਹਰਵਿੰਦਰ ਰੋਮੀ ਦੁਆਰਾ ਕਰਵਾਈ ਗਈ। ਇੰਚਾਰਜ ਗੁਰਵਿੰਦਰ ਕੌਰ ਨੇ ਕਿਹਾ ਕਿ ਸਮੂਹ ਸਕੂਲ ਸਟਾਫ਼ ਦੁਆਰਾ ਇਹ ਵਿਦਿਅਕ ਮੇਲਾ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਸ਼ਿਆਂ ਨਾਲ ਸੰਬੰਧਿਤ ਤਿਆਰ ਕੀਤੇ ਗਏ ਮਾਡਲ ਅਤੇ ਟੋਪਿਕਸ ਬਾਰੇ ਪੂਰੀ ਜਾਣਕਾਰੀ ਸੀ।ਇਸ ਮੌਕੇ ਐਸ.ਐਮ.ਸੀ. ਚੇਅਰਮੈਨ ਬੂਟਾ ਸਿੰਘ, ਅਧਿਆਪਕ ਹਰਜਤਿੰਦਰ ਗੁਪਤਾ, ਗੁਰਵੀਰ ਸਿੰਘ ਚੀਮਾ, ਲੈਕਚਰਾਰ ਨਰੇਸ਼ ਰਾਣੀ, ਗੁਰਬਰਿੰਦਰ ਸਿੰਘ, ਡੀ.ਪੀ.ਈ. ਹਰਮੇਲ ਸਿੰਘ ਸੰਘੇੜਾ, ਬਿੰਦੀਆ ਸ਼ਰਮਾ, ਬਸ਼ੀਰ ਤੁਗ਼ਲਕ, ਕਲਰਕ ਜਗਮੀਤ ਸਿੰਘ ਭੋਤਨਾ, ਲਖਵੀਰ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਿਰ ਰਹੇ।

Spread the love