ਰੂਪਨਗਰ, 11 ਜਨਵਰੀ 2024
ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ (ਨਾਈਲਿਟ) ਦੇ ਰੂਪ ਵਿਚ ਯੂਨੀਵਰਸਿਟੀ ਬਣ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸੈਸ਼ਨ ਵਿਚ ਯੂ.ਜੀ.ਸੀ. ਵਲੋਂ ਕੋਰਸਾਂ ਦੀ ਮਾਨਤਾ ਮਿਲਣ ਉਤੇ ਇਸ ਯੂਨੀਵਰਸਿਟੀ ਦੇ ਵਿਚ ਬੀ.ਟੈੱਕ, ਐੱਮ ਟੈੱਕ, ਡਿਪਲੋਮਾ ਅਤੇ ਹੋਰ ਵਰਤਮਾਨ ਸਮੇਂ ਦੀ ਮੰਗ ਵਿਚ ਰਹਿਣ ਵਾਲੇ ਅਤਿ ਆਧੁਨਿਕ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਐਡਵੋਕੇਟ ਚੱਢਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗੀ ਰਹੀ ਸੀ ਕਿ ਰੋਪੜ ਦੇ ਵਿਚ ਕੋਈ ਵੱਡੀ ਸੰਸਥਾ ਸਥਾਪਿਤ ਕੀਤੀ ਜਾਵੇ ਅਤੇ ਇਸ ਯੂਨੀਵਰਸਿਟੀ ਬਣਨ ਦੇ ਨਾਲ ਰੋਪੜ ਦੇ ਵਿਦਿਆਰਥੀਆਂ ਲਈ ਆਪਣਾ ਬਿਹਤਰ ਭਵਿੱਖ ਸਿਰਜਣ ਲਈ ਇੱਕ ਸੁਨਿਹਰੀ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਈਲੈਟ ਯੂਨੀਵਰਸਿਟੀ ਦੇ ਰੂਪ ਵਜੋਂ ਸਥਾਪਿਤ ਹੋਣ ਨਾਲ ਸ਼ਹਿਰ ਵਾਸੀਆਂ ਲਈ ਸਿੱਖਿਆ ਦੀ ਬਹੁ ਤਕਨੀਕੀ ਵੱਡੀ ਸੰਸਥਾ ਮਿਲੀ ਹੈ।
ਕਾਰਜਕਾਰੀ ਡਾਇਰੈਕਟਰ ਨਾਇਲਿਟ ਰੋਪੜ ਡਾ. ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਰੋਪੜ ਸਿੱਖਿਆ ਦਾ ਇੱਕ ਵੱਡਾ ਹੱਬ ਬਣ ਜਾਵੇਗਾ ਜਿਸ ਵਿਚ ਆਈ.ਆਈ.ਟੀ. ਅਤੇ ਨਾਈਲੈਟ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਾਈਲੈਟ ਵਿਚ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਕ੍ਰਾਈਮ, ਡਾਟਾ ਸਾਇੰਸਟਿੰਸ ਅਤੇ ਆਧੁਨਿਕ ਤਕਨੀਕੀ ਪ੍ਰੋਗਰਾਮ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਨਾਈਲੈਟ ਪੀ.ਜੀ.ਆਈ. ਦੇ ਨਾਲ ਮਿਲ ਕੇ ਮੈਡੀਕਲ ਇਲੈਕਟ੍ਰੋਨਿਕ ਸਬੰਧੀ ਸਿਸਟਮ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗਾ ਜਿਸ ਵਿਚ ਜਾਨਲੇਵਾ ਬਿਮਾਰੀਆਂ ਕੈਂਸਰ, ਸੂਗਰ ਆਦਿ ਦੀ ਸ਼ੁਰੂਆਤ ਹੋਣ ਉਤੇ ਹੀ ਕੁਝ ਸੰਕੇਤ ਦੇਣ ਤਾਂ ਜੋ ਇਨ੍ਹਾਂ ਬਿਮਾਰੀ ਉਤੇ ਕਾਬੂ ਪਾਉਣ ਲਈ ਕੋਸ਼ਿਸ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਰੋਪੜ ਨੂੰ ਉੱਚ ਪੱਧਰੀ ਸਿੱਖਿਆ ਦੇ ਮੌਕਿਆਂ ਵਿਚ ਵਾਧਾ ਹੋਵੇਗਾ।