ਐਸ.ਡੀ..ਐਮ ਅਮਰੀਕ ਸਿੰਘ ਨੇ ਐਸ.ਜੀ.ਪੀ.ਸੀ ਚੋਣਾਂ ਸਬੰਧੀ ਪਟਵਾਰੀਆਂ ਨਾਲ ਕੀਤੀ ਮੀਟਿੰਗ 

_S. Amrik Singh Sidhu
ਐਸ.ਡੀ..ਐਮ ਅਮਰੀਕ ਸਿੰਘ ਨੇ ਐਸ.ਜੀ.ਪੀ.ਸੀ ਚੋਣਾਂ ਸਬੰਧੀ ਪਟਵਾਰੀਆਂ ਨਾਲ ਕੀਤੀ ਮੀਟਿੰਗ 
ਸ੍ਰੀ ਚਮਕੌਰ ਸਾਹਿਬ, 12 ਜਨਵਰੀ 2024
ਐਸ.ਡੀ..ਐਮ. ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਨੇ ਐਸ.ਜੀ.ਪੀ.ਸੀ ਚੋਣਾਂ ਸਬੰਧੀ ਪਟਵਾਰੀਆਂ ਨਾਲ ਵੋਟਰ ਲਿਸਟ ਤਿਆਰ ਕਰਨ ਸਬੰਧੀ ਮੀਟਿੰਗ ਕੀਤੀ।
ਮੀਟਿੰਗ ਦੀ ਅਗਵਾਈ ਕਰਦਿਆਂ ਐਸ.ਡੀ..ਐਮ. ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਨੇ ਪਟਵਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਐਸ.ਜੀ.ਪੀ.ਸੀ ਚੋਣਾਂ ਸਬੰਧੀ ਪਟਵਾਰੀ ਆਪਣੀ ਡਿਊਟੀ ਪੂਰੇ ਧਿਆਨ ਨਾਲ ਕਰਨ ਤਾਂ ਕਿ ਸਾਫ ਸੁਥਰੇ ਢੰਗ ਨਾਲ ਇਹ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ। ਇਸ ਤੋਂ ਇਲਾਵਾ ਤਿਆਰ ਕੀਤੀਆ ਜਾ ਰਹੀਆਂ ਵੋਟਰ ਸੂਚੀਆਂ ਵਿੱਚ ਯੋਗ ਵਿਅਕਤੀਆਂ ਨੂੰ ਰਜਿਸਟਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਆਪਣੇ ਵੋਟ ਦੇ ਹੱਕ ਤੋ ਵਾਝਾ ਨਾ ਰਹੇ, ਇਸ ਲਈ ਜਿਹੜੇ ਅਧਿਕਾਰੀ/ਕਰਮਚਾਰੀ ਵੋਟਰ ਸੂਚੀਆਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ, ਉਹ ਪੂਰੀ ਮਿਹਨਤ,ਲਗਨ ਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਨ।
Spread the love