ਰਾਸ਼ਟਰੀ ਯੁਵਾ ਦਿਵਸ

_Nehru Youth Centre
ਰਾਸ਼ਟਰੀ ਯੁਵਾ ਦਿਵਸ
ਨਹਿਰੂ ਯੁਵਾ ਕੇਂਦਰਯੁਵਾ ਮਾਮਲੇ ਤੇ ਖੇਡ ਮੰਤਰਾਲਾਭਾਰਤ ਸਰਕਾਰ ਵੱਲੋਂ ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਰਾਸ਼ਟਰੀ ਯੁਵਾ ਦਿਵਸ ਪ੍ਰੋਗਰਾਮ ਸਰਕਾਰੀ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀਹਾਲ ਗੇਟਅੰਮ੍ਰਿਤਸਰ ਵਿਖੇ ਮਨਾਇਆ ਗਿਆ

ਅੰਮ੍ਰਿਤਸਰ 12 ਜਨਵਰੀ 2024

ਪ੍ਰੋਗਰਾਮ ਦੇ ਮੁੱਖ ਮਹਿਮਾਨ ਏ.ਸੀ.ਪੀ.ਟ੍ਰੈਫਿਕ ਪੁਲਿਸ ਸ਼੍ਰੀ ਜਸਬੀਰ ਸਿੰਘ ਸਨ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਸ਼੍ਰੀ ਜਤਿੰਦਰ ਸਿੰਘ ਸਨਪ੍ਰੋਗਰਾਮ ਦੇ ਹੋਰ ਮਹਿਮਾਨ ਐਸ.ਪੀ ਟ੍ਰੈਫਿਕ ਸੈੱਲ ਸ਼੍ਰੀ ਸਲਵੰਤ ਸਿੰਘ ਜੀਹੈੱਡ ਕਾਂਸਟੇਬਲ ਸ਼੍ਰੀ ਸਲਵੰਤ ਸਿੰਘ ਸਨ। ਜੀਅਜੇ ਫਿਨੀਲੂਪ ਅੰਮ੍ਰਿਤਸਰ ਤੋਂ ਕੁਮਾਰਖੁਸ਼ਪਾਲ ਸਿੰਘਅਤੇ ਜਸਤਰਨ ਸਿੰਘਹਰਿਆਵਲ ਪੰਜਾਬ ਚੇਅਰਪਰਸਨ ਦਲਜੀਤ ਸਿੰਘ ਕੋਹਲੀ ਰਹਿ ਰਹੇ ਹਨ,

ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਪ੍ਰੋਗਰਾਮ ਵਿੱਚ ਦੱਸਿਆ ਕਿ ਸਵਾਮੀ ਵਿਵੇਕਾਨੰਦ ਦੀ 161ਵੀਂ ਜਯੰਤੀ ਤੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਵਿਸ਼ਾ ਨੌਜਵਾਨਾਂ ਵੱਲੋਂ ਵਿਕਸਿਤ ਭਾਰਤਰੱਖਿਆ ਗਿਆ। ਨੌਜਵਾਨ ਲਈ ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਸਾਡੇ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ ਤੇ ਦਿਸ਼ਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਪ੍ਰੇਰਿਤ ਕਰਨਾ ਹੈ। ਇਸ ਦਿਵਸ ਨੂੰ ਮਨਾਉਣ ਦਾ ਸਰਕਾਰ ਦਾ ਮੁੱਖ ਉਦੇਸ਼ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੀ ਕਦਰ ਕਰਨਾ ਅਤੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਉਣ ਅਤੇ ਸਵਾਮੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕਰਨਾ ਹੈ।

ਇਸ ਤੋਂ ਬਾਅਦ ਪ੍ਰੋਗਰਾਮ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂਉਪਰੰਤ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਜੀਵਨੀ ਅਤੇ ਆਦਰਸ਼ਾਂ ਤੇ ਚਾਨਣਾ ਪਾਇਆ ਗਿਆ।

ਜ਼ਿਲ੍ਹਾ ਯੂਥ ਅਫ਼ਸਰ ਆਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਸਾਲ 12 ਜਨਵਰੀ ਤੋਂ ਮਹਾਰਾਸ਼ਟਰ ਦੇ ਨਾਸਿਕ ਵਿਖੇ ਰਾਸ਼ਟਰੀ ਯੁਵਕ ਮੇਲਾ ਕਰਵਾਇਆ ਜਾ ਰਿਹਾ ਹੈਜਿਸ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਨੌਜਵਾਨ ਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਜ਼ਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਦੇ ਜੀਵਨ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਵਿੱਚ ਸਹੁੰ ਚੁੱਕ ਸਮਾਗਮਸੈਮੀਨਾਰ ਅਤੇ ਰਾਸ਼ਟਰੀ ਯੁਵਕ ਮੇਲੇ ਦਾ ਲਾਈਵ ਟੈਲੀਕਾਸਟਸੜਕ ਸੁਰੱਖਿਆ ਅਤੇ ਵਲੰਟੀਅਰਜ਼ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂਪ੍ਰੋਗਰਾਮ ਵਿੱਚ ਮੇਰੀ ਭਾਰਤ ਯੁਵਾ ਵਲੰਟੀਅਰਾਂ ਨੂੰ ਬੈਜਟੀ-ਸ਼ਰਟਾਂ ਅਤੇ ਕੈਪਾਂ ਵੰਡੀਆਂ ਗਈਆਂਪ੍ਰੋਗਰਾਮ ਦੇ ਸਟੇਜ ਇੰਚਾਰਜ ਸ. ਰੋਹਿਲ ਕੁਮਾਰ ਕੱਟਾਸ਼ਿਫਟ ਕੌਰ ਅਤੇ ਸੀਰਤ ਕੌਰਪ੍ਰੋਗਰਾਮ ਵਿੱਚ 300 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ।

Spread the love