ਕਿਹਾ ਅਕਸ਼ਦੀਪ ਦੇਸ਼ ਦਾ ਮਾਨ ਸਨਮਾਨ ਵਧਾਉਣਗੇ
ਬਰਨਾਲਾ, 3 ਫਰਵਰੀ 2024
ਚੰਡੀਗੜ ਵਿਖੇ ਕਰਵਾਈ ਗਈ ਇੰਡੀਅਨ ਉਪਨ ਰੇਸ ਵਾਕਿੰਗ ਮੁਕਾਬਲੇ ਵਿੱਚ ਖਿਡਾਰੀ ਅਕਸ਼ਦੀਪ ਸਿੰਘ ਸਪੁੱਤਰ ਗੁਰਜੰਟ ਸਿੰਘ ਵਾਸੀ ਕਾਹਨੇਕੇ ਨੇ 20 ਕਿਲੋ ਮੀਟਰ ਪੈਦਲ ਚਾਲ 1 ਘੰਟਾ 19 ਮਿੰਟ 38 ਸੈਕਿੰਡ ਵਿੱਚ ਪੂਰੀ ਕਰਦਿਆਂ ਸੋਨ ਤਮਗਾ ਪ੍ਰਾਪਤ ਕੀਤਾ ਅਤੇ ਪੈਰਿਸ ਉਲੰਪਿਕ ਲਈ ਟਿਕਟ ਪੱਕੀ ਕੀਤੀ। ਖੇਡ ਮੰਤਰੀ ਪੰਜਾਬ ਸ ਗੁਰਮੀਤ ਸਿੰਘ ਮੀਤ ਹੇਅਰ ਨੇ ਅਕਸ਼ਦੀਪ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਣ ਵਾਲੀ ਪੈਰਿਸ ਉਲੰਪਿਕ ਲਈ ਭਾਰਤ ਲਈ ਗੋਲਡ ਮੈਡਲ ਲੈ ਕੇ ਆਉਣ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਅਕਸ਼ਦੀਪ ਸਿੰਘ ਨੇ ਵੀ ਇਸ ਮੌਕੇ ਮਾਣਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਅਤੇ ਖੇਡ ਮੰਤਰੀ ਸ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ। ਅਕਸ਼ਦੀਪ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਲੰਪਿਕ ਕੁਆਲੀਫਾਈ ਕਰਨ ਤੋਂ ਪਹਿਲਾ ਹੀ ਉਸਨੂੰ ਲੱਖਾਂ ਰੁਪਏ ਦੀ ਰਾਸ਼ੀ ਤਿਆਰੀ ਲਈ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਬਾਂਹ ਫੜਦਿਆਂ ਸਰਕਾਰ ਵੱਲੋਂ ਤਿਆਰੀ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਲੀ ਸਹਾਇਤਾ ਦੇ ਸਦਕਾ ਉਹ ਵਧੀਆ ਕਾਰਗੁਜ਼ਾਰੀ ਕਰਕੇ ਇੰਡੀਅਨ ਰਿਕਾਰਡ ਤੋੜ ਕੇ ਇੱਕ ਵਾਰ ਫਿਰ ਦੁਬਾਰਾ ਉਲੰਪਿਕ ਕੁਆਲੀਫਾਈ ਕੀਤਾ ਹੈ।
ਜ਼ਿਲ੍ਹਾ ਖੇਡ ਅਫਸਰ ਉਮੇਸ਼੍ਵਰੀ ਸ਼ਰਮਾ ਨੇ ਵੀ ਅਕਸ਼ਦੀਪ ਸਿੰਘ ਅਤੇ ਉਸਦੇ ਪਰਿਵਾਰ ਨੂੰ ਇਸ ਖਾਸ ਮੌਕੇ ‘ਤੇ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਸ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਖਿਰਾਦੀਆਂ ਦਾ ਧਿਆਨ ਰੱਖਦੇ ਹੋਏ ਤਿਆਰੀ ਲਈ ਵੀ ਅਤੇ ਜਿੱਤਣ ਤੋਂ ਬਾਅਦ ਵੀ ਆਪਣੇ ਖ਼ਜ਼ਾਨੇ ਦੇ ਦੁਆਰ ਖੋਲ ਦਿੱਤੇ।
ਮਾਨਯੋਗ ਮੰਤਰੀ ਸ ਗੁਰਮੀਤ ਸਿੰਘ ਮੀਤ ਹੇਅਰ ਖਿਡਾਰੀ ਅਕਸ਼ਦੀਪ ਸਿੰਘ ਨੂੰ ਸਹਾਇਤਾ ਦਿੰਦੇ ਹੋਏ