ਆਪ ਦੀ ਸਰਕਾਰ ਆਪ ਦੇ ਦੁਆਰ, ਹੁਣ ਸਰਕਾਰੀ ਅਫਸਰ ਸੱਥਾਂ ਵਿੱਚ ਬੈਠ ਕੇ ਕਰਨਗੇ ਲੋਕਾਂ ਦੇ ਮਸਲੇ ਹੱਲ

ਪੰਜਾਬ ਸਰਕਾਰ ਵਲੋਂ ਪੰਜਾਬੀ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ 26 ਦਸੰਬਰ ਨੂੰ ਆਈ.ਐਸ.ਐਫ. ਫਾਰਮੇਸੀ ਕਾਲਜ ਮੋਗਾ ਵਿਖੇ - ਡਿਪਟੀ ਕਮਿਸ਼ਨਰ
Dr. Senu Duggal

ਫਾਜ਼ਿਲਕਾ 3 ਫਰਵਰੀ 2024

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਹੁਣ ਸਰਕਾਰੀ ਅਫਸਰ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚ ਕੇ ਲੋਕ ਮਸਲੇ ਹੱਲ ਕਰਨਗੇ। ਇਸ ਮੁਹਿੰਮ ਦੀ ਸ਼ੁਰੂਆਤ 6 ਫਰਵਰੀ ਤੋਂ ਹੋਣ ਜਾ ਰਹੀ ਹੈ।ਇਹ ਜਾਣਕਾਰੀ ਜਿਲੇ ਤੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਉਹਨਾਂ ਦੇ ਘਰਾਂ ਦੀਆਂ ਬਰੂਹਾਂ ਤੇ ਜਾ ਕੇ ਸਰਕਾਰੀ ਸੇਵਾਵਾਂ ਮੁਹਈਆ ਕਰਵਾਉਣਾ ਹੈ।ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਿਵੀਜਨਾਂ ਵਿੱਚ ਸ਼ਡਿਊਲ ਅਨੁਸਾਰ ਕੈਂਪ ਲਗਾਏ ਜਾਣਗੇ।

ਇਹਨਾਂ ਕੈਂਪਾਂ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਜਿਵੇਂ ਕਿ ਜਨਮ ਸਰਟੀਫਿਕੇਟ, ਗੈਰ ਉਪਲਬਧਤਾ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫਾ, ਪੰਜਾਬ ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ ਐਸਸੀ, ਉਸਾਰੀ ਮਜ਼ਦੂਰਾਂ ਦੀ ਰਜਿਸਟਰੇਸ਼ਨ, ਬੁਢਾਪਾ ਪੈਨਸ਼ਨ ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਬਾਰੇ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਦਾ ਨਵੀਨੀਕਰਨ, ਜਨਮ ਸਰਟੀਫਿਕੇਟ ਦੀ ਦਰੁਸਤੀ, ਮੌਤ ਸਰਟੀਫਿਕੇਟ ਗੈਰ ਉਪਲਬਧਤਾ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀਆਂ ਕਾਪੀਆਂ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ ਜਾਂ ਬੇਸ਼ਹਾਰਾ ਪੈਨਸ਼ਨ ਸਕੀਮ, ਭਾਰ ਰਹਿਤ ਸਰਟੀਫਿਕੇਟ, ਹੋਰ ਪੱਛੜੀਆਂ ਸ਼੍ਰੇਣੀਆਂ ਓਬੀਸੀ ਸਰਟੀਫਿਕੇਟ, ਬੀਸੀ ਸਰਟੀਫਿਕੇਟ, ਦਿਵਿਆਂਗ ਵਿਅਕਤੀ ਪੈਨਸ਼ਨ ਸਕੀਮ, ਜਨਮ ਦੀ ਲੇਟ ਰਜਿਸਟਰੇਸ਼ਨ, ਫਰਦ ਕਢਵਾਉਣਾ, ਆਮਦਨ ਅਤੇ ਜਾਇਦਾਦ ਸਰਟੀਫਿਕੇਟ, ਦਿਵਿਆਂਗ ਸਰਟੀਫਿਕੇਟ ਯੂਡੀ ਆਈਡੀ ਕਾਰਡ, ਦਸਤਾਵੇਜ ਦੀ ਕਾਊਂਟਰ ਸਾਈਨਿੰਗ, ਮੁਆਵਜਾ ਬਾਂਡ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟਰੇਸ਼ਨ, ਬਾਰਡਰ ਏਰੀਆ ਸਰਟੀਫਿਕੇਟ, ਪਛੜਿਆ ਇਲਾਕਾ ਸਰਟੀਫਿਕੇਟ, ਜਮੀਨ ਦੀ ਹੱਦਬੰਦੀ, ਪੁਲਿਸ ਕਲੀਅਰਂਸ ਸਰਟੀਫਿਕੇਟ, ਮੌਤ ਦੀ ਲੇਟ ਰਜਿਸਟਰੇਸ਼ਨ, ਆਸ਼ੀਰਵਾਦ ਸਕੀਮ ਆਦਿ ਵਰਗੀਆਂ ਸਕੀਮਾਂ ਦਾ ਮੌਕੇ ਤੇ ਲਾਭ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹਨਾਂ ਦੇ ਪਿੰਡ ਵਿੱਚ ਇਸ ਤਰਾਂ ਦਾ ਕੈਂਪ ਲੱਗੇ ਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਸਕੀਮਾਂ ਦਾ ਮੌਕੇ ਤੇ ਹੀ ਲਾਭ ਲਿਆ ਜਾਵੇ।

Spread the love