ਲੋਕਾਂ ਦੀਆਂ ਸਮਸਿਆਵਾਂ ਦਾ ਹੱਲ ਘਰ ਦੇ ਨੇੜੇ ਕਰਨ ਲਈ ਲਗਾਏ ਜਾਣਗੇ ਸਰਕਾਰ ਤੁਹਾਡੇ ਦੁਆਰ ਕੈਂਪ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ

Jatinder Jorwal(1)
Mr. Jatinder Jorwal
6 ਤੋਂ 10 ਫਰਵਰੀ ਤੱਕ ਸਰਕਾਰ ਤੁਹਾਡੇ ਦੁਆਰ ਤਹਿਤ ਜ਼ਿਲ੍ਹਾ ਬਰਨਾਲਾ ‘ਚ ਲੱਗਣ ਵਾਲੇ ਕੈਂਪਾਂ ਦੀ ਸਾਰਣੀ ਜਾਰੀ
ਵੱਧ ਤੋਂ ਵੱਧ ਲੋਕ ਕੈਂਪਾਂ ਦਾ ਲੈਣ ਲਾਹਾ
43 ਦੇ ਕਰੀਬ ਸੇਵਾਵਾਂ ਮਿਲਣਗੀਆਂ

ਬਰਨਾਲਾ, 4 ਫਰਵਰੀ 2024

ਪੰਜਾਬ ਸਰਕਾਰ ਦੇ ਸਰਕਾਰ ਤੁਹਾਡੇ ਦੁਆਰ ਉਪਰਾਲੇ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੈਂਪ ਉਨ੍ਹਾਂ ਦੇ ਘਰਾਂ ਦੇ ਨੇੜੇ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਸਕੀਮਾਂ ਦਾ ਲਾਭ ਮੁਹੱਈਆ ਕਰਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਹਰ ਇਕ ਖੇਤਰ ਵਿੱਚ ਇਹ ਕੈਂਪ ਲੋਕਾਂ ਦੀਆਂ ਸਹੂਲਤ ਲਈ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ‘ਚ ਪੁੱਜ ਕੇ ਲਾਹਾ ਲੈਣ। ਇਨ੍ਹਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਤਿੰਨ ਸਬ-ਡਵੀਜਨਾਂ ਬਰਨਾਲਾ, ਮਹਿਲ ਕਲਾਂ ਅਤੇ ਤਪਾ ਵਿੱਚ ਇਹ ਕੈਂਪ ਲਗਾਏ ਜਾਣਗੇ।

6 ਫਰਵਰੀ ਤੋਂ 10 ਫਰਵਰੀ ਤੱਕ ਲੱਗਣ ਵਾਲੇ ਕੈਂਪਾਂ ਦੇ ਵੇਰਵੇ ਦਿੰਦੇ ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਇਹ ਕੈਂਪ ਸਵੇਰ 10 ਤੋਂ 1 ਵਾਰਡ ਨੰਬਰ 7, 8, 9 ਅਤੇ 11 ਲਈ ਨਗਰ ਕੌਂਸਲ ਦਫਤਰ ਬਰਨਾਲਾ ਵਿਖੇ ਲਗਾਇਆ ਜਾਵੇਗਾ। ਨਾਲ ਹੀ ਵਾਰਡ ਨੰਬਰ 28 ਅਤੇ 10 ਦੇ ਵਾਸੀਆਂ ਲਈ ਕੈਂਪ 2 ਤੋਂ 5 ਪਾਰਕ ਟਿਊਬਵੈਲ ਨੰਬਰ 6 ਵਿਖੇ ਲਗਾਈਆ ਜਾਵੇਗਾ। ਇਸੇ ਤਰ੍ਹਾਂ ਸਵੇਰ 10 ਤੋਂ 1 ਪਿੰਡ ਕਰਮਗੜ੍ਹ ਦੇ ਪੰਚਾਇਤ ਘਰ ਵਿਖੇ ਅਤੇ 2 ਤੋਂ 5 ਪਿੰਡ ਰਾਜੀਆ ਦੀ ਧਰਮਸ਼ਾਲਾ ਵਿਖੇ ਕੈਂਪ ਲਗਾਏ ਜਾਣਗੇ।

ਉਨ੍ਹਾਂ ਕਿਹਾ ਕਿ 7 ਫਰਵਰੀ ਨੂੰ ਬਰਨਾਲਾ ਵਾਰਡ ਨੰਬਰ 12 ਅਤੇ 13 ਦੇ ਕੈਂਪ ਬਾਜਵਾ ਪੱਤੀ ਗੁਰਦੁਆਰਾ ਵਿਖੇ ਸਵੇਰ 10 ਤੋਂ 1 ਅਤੇ ਵਾਰਡ ਨੰਬਰ 14 ਤੇ 17 ਦੇ ਕੈਂਪ ਛੋਟੀ ਮਾਤਾ ਰਾਣੀ ਧਰਮਸ਼ਾਲਾ ਦੇ ਪਿੱਛੇ ਦੁਪਹਿਰ 2 ਤੋਂ 5 ਵਜੇ ਤੱਕ ਲਗਾਏ ਜਾਣਗੇ। ਪਿੰਡ ਕੋਟਦੁੰਨਾ ਦੇ ਪੰਚਾਇਤ ਘਰ ਵਿਖੇ ਕੈਂਪ ਸਵੇਰ 10 ਤੋਂ 1 ਅਤੇ ਪਿੰਡ ਅਸਪਾਲ ਕਲਾਂ ਦੀ ਧਰਮਸ਼ਾਲਾ ਵਿਖੇ ਕੈਂਪ 2 ਤੋਂ 5 ਵਜੇ ਤੱਕ ਲਗਾਏ ਜਾਣਗੇ।
8 ਫਰਵਰੀ ਨੂੰ ਸਵੇਰ 10 ਤੋਂ 1 ਵਜੇ ਵਾਰਡ ਨੰਬਰ 18, 19, 20 ਅਤੇ 21 ਲਈ ਕੈਂਪ ਦੁੱਖ ਭੰਜਨ ਸਾਹਿਬ ਗੁਰਦੁਵਾਰਾ ਅਤੇ ਕੇ ਕੇ ਦੀਆਂ ਬਾਰੀਆਂ ਵਿਖੇ ਲਗਾਇਆ ਜਾਵੇਗਾ। ਦੁਪਹਿਰ 2 ਤੋਂ 5 ਵਾਰਡ ਨੰਬਰ 15 ਅਤੇ 16 ਦਾ ਕੈਂਪ ਅਗਰਵਾਲ ਧਰਮਸ਼ਾਲਾ ਵਿਖੇ ਲਗਾਇਆ ਜਾਵੇਗਾ। ਪਿੰਡ ਅਤਰਗੜ੍ਹ ਦਾ ਕੈਂਪ ਪੰਚਾਇਤ ਘਰ ਵਿਖੇ 10 ਤੋਂ 1 ਅਤੇ ਪਿੰਡ ਕੋਠੇ ਅਕਾਲਗੜ੍ਹ ਦਾ ਕੈਂਪ 2 ਤੋਂ 5 ਧਰਮਸ਼ਾਲਾ ਵਿਖੇ ਲਗਾਇਆ ਜਾਵੇਗਾ।

9 ਫਰਵਰੀ ਨੂੰ ਸਵੇਰ 10 ਤੋਂ 1 ਵਾਰਡ ਨੰਬਰ 22 ਅਤੇ 23 ਦਾ ਕੈਂਪ ਹਰੀ ਨਗਰ ਧਰਮਸ਼ਾਲਾ ਵਿਖੇ ਅਤੇ 2 ਤੋਂ 5 ਵਜੇ ਤੱਕ ਵਾਰਡ ਨੰਬਰ 24 ਅਤੇ 25 ਦਾ ਕੈਂਪ ਗੁਰਦੁਵਾਰਾ ਪਰਗਟ ਸਰ ਸਾਹਿਬ ਵਿਖੇ ਲਗਾਈਆ ਜਾਵੇਗਾ। ਇਸੇ ਤਰ੍ਹਾਂ ਸਵੇਰ 10 ਤੋਂ 1 ਪਿੰਡ ਰੂੜੇਕੇ ਖੁਰਦ ਦਾ ਕੈਂਪ ਧਰਮਸ਼ਾਲਾ ਵਿਖੇ ਅਤੇ 2 ਤੋਂ 5 ਪਿੰਡ ਧੂਰਕੋਟ ਦਾ ਕੈਂਪ ਪੰਚਾਇਤ ਘਰ ਵਿਖੇ ਲਗਾਈਆ ਜਾਵੇਗਾ।

ਉਨ੍ਹਾਂ ਕਿਹਾ ਕਿ 10 ਫਰਵਰੀ ਨੂੰ ਕੈਂਪ ਗੁਰੂਦੁਆਰਾ ਪੱਕਾ ਦਰਵਾਜਾ ਸੁਜਾ ਪੱਤੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ (ਵਾਰਡ ਨੰ. 1,2 ਅਤੇ 3 ਬਰਨਾਲਾ ਲਈ), ਆਵਾ ਬਸਤੀ ਧਰਮਸ਼ਾਲਾ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ (ਵਾਰਡ ਨੰ.4,5 ਅਤੇ 6 ਬਰਨਾਲਾ ਲਈ ), ਪੰਚਾਇਤ ਘਰ ਮਾਂਗੇਵਾਲ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ (ਪਿੰਡ ਮਾਂਗੇਵਾਲ ਲਈ) ਅਤੇ ਧਰਮਸ਼ਾਲਾ ਠੁੱਲੀਵਾਲ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ (ਠੁੱਲੀਵਾਲ ਪਿੰਡ ਲਈ) ਲਗਾਏ ਜਾਣਗੇ।
ਬਾਕਸ ਲਈ ਪ੍ਰਸ੍ਤਾਵਿਤ :

ਇਹ ਸੇਵਾਵਾਂ ਕੈਂਪ ‘ਚ ਮਿਲਣਗੀਆਂ
ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ 43 ਤਰੀਕੇ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਕੰਮ ਇਨ੍ਹਾਂ ਕੈਂਪਾਂ ‘ਚ ਨਬੇੜੇ ਜਾਣਗੇ। ਇਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸ਼ਾਮਲ ਹਨ।

ਇਹ ਸੇਵਾਵਾਂ ਨਹੀਂ ਮਿਲਣਗੀਆਂ:
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ‘ਚ ਹੇਠਾਂ ਲਿਖੇ ਕੇਸ ਨਹੀਂ ਲਏ ਜਾਣਗੇ। ਕਚਿਹਰੀਆਂ ‘ਚ ਬਕਾਇਆ ਪਏ ਕੇਸ, ਸੜਕਾਂ, ਸਕੂਲਾਂ, ਡਿਸਪੈਂਸਰੀਆਂ ਆਦਿ ਦੀ ਅਪਗ੍ਰੇਡੇਸ਼ਨ ਜਾਂ ਉਸਾਰੀ, 5 ਮਰਲਾ ਪਲਾਟ ਸਕੀਮ, ਖੇਤੀਬਾੜੀ ਕਰਜ਼ਾ ਮਾਫ਼ੀ, ਸਕੂਲਾਂ, ਡਿਸਪੈਂਸਰੀਆਂ ‘ਚ ਸਰਕਾਰੀ ਕਰਮਚਾਰੀਆਂ ਦੀ ਘਾਟ ਅਤੇ ਉਨ੍ਹਾਂ ਬੁਢਾਪਾ ਪੈਨਸ਼ਨ ਕੇਸਾਂ ਨੂੰ ਨਹੀਂ ਲਿਆ ਜਾਵੇਗਾ ਜਿਹੜੇ ਲੋਕ ਪੈਨਸ਼ਨ ਲੈਣ ਦੇ ਯੋਗ ਨਹੀਂ।
ਇਹਨਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜਰੂਰੀ ਹੈ।

ਮਾਲ ਵਿਭਾਗ, ਕਿਰਤ ਵਿਭਾਗ, ਪੀ.ਐਸ.ਪੀ.ਸੀ.ਐਲ., ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ ਸਣੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ਅਤੇ ਉਹਨਾਂ ਨੇ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਦੱਸਿਆ।

Spread the love