ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਤਪਾ ਸਬ ਡਿਵੀਜ਼ਨ ਵਿਖੇ 6 ਫਰਵਰੀ ਤੋਂ 9 ਫਰਵਰੀ ਤੱਕ ਲਗਾਏ ਜਾਣਗੇ ਕੈਂਪ, ਡਿਪਟੀ ਕਮਿਸ਼ਨਰ

Jatinder Jorwal(2)
ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਤਪਾ ਸਬ ਡਿਵੀਜ਼ਨ ਵਿਖੇ 6 ਫਰਵਰੀ ਤੋਂ 9 ਫਰਵਰੀ ਤੱਕ ਲਗਾਏ ਜਾਣਗੇ ਕੈਂਪ, ਡਿਪਟੀ ਕਮਿਸ਼ਨਰ
ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹਈਆ ਕਰਵਾਈ ਜਾਣਗੀਆਂ
ਬਰਨਾਲਾ, 5 ਫਰਵਰੀ 2024
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਆਪ ਦੀ ਸਰਕਾਰ, ਆਪ ਦੇ ਦੁਆਰ ਤਹਿਤ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸਬ ਡਿਵੀਜ਼ਨਾਂ ਚ ਲੜੀ ਵਾਰ ਕੈਮ੍ਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਦਿੱਤੀਆਂ ਜਾ ਸਕਣ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰਾਂ ਦੇ ਨੇੜੇ ਲੱਗੇ ਕੈੰਪਾਂ ਚ ਪੁੱਜ ਕੇ ਇਸ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਕੈਂਪਾਂ ਦੌਰਾਨ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ।
ਤਪਾ ਸਬ ਡਿਵੀਜ਼ਨ ਵਿਖੇ ਲੱਗਣ ਵਾਲੇ ਕੈੰਪਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ 10 ਵਜੇ ਵਾਰਡ ਨੰਬਰ 1 ਅਤੇ 2 ਲਈ ਕੈਮ੍ਪ ਗੁੱਦੜ ਸ਼ਾਹ ਡੇਰਾ ਵਿਖੇ ਅਤੇ ਵਾਰਡ ਨੰਬਰ 5 ਅਤੇ 6 ਲਈ ਕੈਮ੍ਪ ਨਗਰ ਕੌਂਸਿਲ ਤਪਾ ਵਿਖੇ ਲਗਾਏ ਜਾਣਗੇ । ਇਸੇ ਤਰ੍ਹਾਂ ਦੁਪਹਿਰ 2 ਤੋਂ 5 ਵਾਰਡ ਨੰਬਰ 3 ਅਤੇ 4 ਲਈ ਕੈਮ੍ਪ ਧਰਮਸ਼ਾਲਾ ਗੁਰੂ ਗੋਬਿੰਦ ਸਿੰਘ ਨਗਰ ਵਾਰਡ ਨੰਬਰ 3 ਅਤੇ ਵਾਰਡ ਨੰਬਰ 7 ਅਤੇ 8 ਲਈ ਗੁਰੂਦਵਾਰਾ ਸਿੰਘ ਸਭਾ ਨੇੜੇ ਸ਼ਾਂਤੀ ਹਾਲ ਵਿਖੇ ਲਗਾਏ ਜਾਣਗੇ ।
ਇਸੇ ਤਰ੍ਹਾਂ 7 ਫਰਵਰੀ ਨੂੰ ਸਵੇਰ 10 ਤੋਂ 1 ਵਜੇ ਵਾਰਡ ਨੰਬਰ 9 ਅਤੇ 10 ਲਈ ਕੈਮ੍ਪ ਅੰਮ੍ਰਿਤਸਰ ਬਸਤੀ ਗੁਰੂਦਵਾਰਾ ਵਿਖੇ ਅਤੇ ਚੁੰਗਾ ਪਿੰਡ ਦਾ ਕੈਮ੍ਪ ਕਮਿਊਨਟੀ ਹਾਲ ਵਿਖੇ ਲਗਾਏ ਜਾਣਗੇ । ਦੁਪਹਿਰ 2 ਤੋਂ 5 ਇਹ ਕੈਮ੍ਪ ਵਾਰਡ ਨੰਬਰ 11 ਅਤੇ 12 ਲਈ ਬਾਬਾ ਮੱਠ ਤਪਾ ਅਤੇ ਪਿੰਡ ਮੱਲੀਆਂ ਲਈ ਪਿੰਡ ਦੀ ਲਾਇਬ੍ਰੇਰੀ ਵਿਖੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ 8 ਫਰਵਰੀ ਨੂੰ ਸਵੇਰ 10 ਤੋਂ 1 ਵਜੇ ਵਾਰਡ ਨੰਬਰ 13, 14 ਅਤੇ 15 ਲਈ ਕੈਮ੍ਪ ਕੱਟਰ ਪੱਟੀ ਨੇੜੇ ਧਰਮਸ਼ਾਲਾ ਪੀਰਖਾਨਾ ਅਤੇ ਪਿੰਡ ਸੰਧੂ ਕਲਾਂ ਵਿਖੇ ਧਰਮਸ਼ਾਲਾ ਨੇੜੇ ਪਸ਼ੂਆਂ ਦਾ ਹਸਪਤਾਲ ਵਿਕਗੇ ਲਗਾਏ ਜਾਣਗੇ। ਦੁਪਹਿਰ 2 ਤੋਂ 5 ਵਜੇ ਦੇ ਕੈਮ੍ਪ ਵਾਰਡ ਨੰਬਰ 1 ਅਤੇ 2 ਦੇ ਵਾਸੀਆਂ ਲਈ ਧਰਮਸ਼ਾਲਾ ਤਲਵੰਡੀ ਰੋਡ ਅਤੇ ਪਿੰਡ ਛੰਨਾ ਗੁਲਾਬ ਲਈ ਪਿੰਡ ਦੀ ਐੱਸ. ਸੀ ਧਰਮਸ਼ਾਲਾ ਵਿਖੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ 9 ਫਰਵਰੀ ਨੂੰ ਸਵੇਰ 10 ਤੋਂ 1 ਵਜੇ ਤੱਕ ਵਾਰਡ ਨੰਬਰ 3 ਅਤੇ 4 ਦੇ ਵਾਸੀਆਂ ਲਈ ਧਰਮਸ਼ਾਲਾ ਮੁਹੱਲਾ ਸੰਧੂ ਦਾ ਅਤੇ ਪੱਤੀ ਮੋਹਰ ਸਿੰਘ ਦੇ ਵਾਸੀਆਂ ਲਈ ਪੰਚਾਇਤ ਘਰ ਵਿਖੇ ਲਗਾਏ ਜਾਣਗੇ। ਇਸੇ ਤਰ੍ਹਾਂ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਪਿੰਡ ਕੋਠੇ ਭਾਨ ਸਿੰਘ ਵਿਖੇ ਕੈਮ੍ਪ ਪੰਚਾਇਤ ਘਰ ਵਿਖੇ ਲਗਾਏ ਜਾਣਗੇ।
Spread the love