ਫਿਰੋਜ਼ਪੁਰ 13 ਫਰਵਰੀ 2024
ਦਿ ਕਲਾਸ ਫੋਰ ਗੌਰਮਿੰਟ ਇਪਲਾਈਜ ਯੂਨੀਅਨ ਪੰਜਾਬ ਦੀ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਪੰਜਾਬ ਮੰਡੀ ਬੋਰਡ ਠੇਕਾ ਮੁਲਾਜ਼ਮ ਯੂਨੀਅਨ ਦੀ ਕੱਚੇ ਮੁਲਾਜ਼ਮਾਂ ਦੇ ਸਬੰਧ ਚ ਮੀਟਿੰਗ ਹੋਈ।
ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਵੱਲੋਂ ਜ਼ਿਲਾ ਫਿਰੋਜ਼ਪੁਰ ਮੰਡੀ ਬੋਰਡ ਦੇ ਨਾਲ ਸੰਬੰਧਿਤ ਠੇਕੇਦਾਰਾਂ ਨੂੰ ਵੀ ਬੁਲਾਇਆ ਗਿਆ ਅਤੇ ਉਨਾਂ ਵੱਲੋਂ ਠੇਕੇਦਾਰਾਂ ਨੂੰ ਸਖਤ ਤਾੜਨਾ ਕੀਤੀ ਗਈ ਕਿ ਕੱਚੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਡੀਸੀ ਰੇਟਾਂ ਦੇ ਨਾਲ ਹੀ ਦਿੱਤੀਆਂ ਜਾਣ ਤੇ ਨਾਲ ਹੀ ਬਕਾਏ ਵੀ ਦਿੱਤੇ ਜਾਣ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬ ਮੰਡੀ ਬੋਰਡ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਦੀ ਕਲਾਸ ਫੋਰ ਗੌਰਮਿੰਟ ਇਪਲਾਈਜ ਯੂਨੀਅਨ ਜਿਲਾ ਫਰੀਦਕੋਟ ਦੇ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਮੰਡੀ ਬੋਰਡ ਕੰਮ ਕਰਦੇ ਕੱਚੇ ਕਾਮਿਆਂ ਨੂੰ ਡੀਸੀ ਰੇਟਾਂ ਤੋਂ ਹੀ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਈ ਪੀ ਐਫ ਇ ਐਸ ਆਈ ਅਤੇ ਹੋਰ ਕਈ ਫੰਡ ਕੱਟੇ ਤਾਂ ਜਾਂਦੇ ਹਨ ਪ੍ਰੰਤੂ ਇਹਨਾਂ ਫੰਡਾਂ ਦਾ ਲਾਭ ਕੱਚੇ ਮੁਲਾਜ਼ਮ ਨੂੰ ਨਹੀਂ ਮਿਲਦਾ ਅਤੇ ਨਾਲ ਹੀ ਦੋ-ਦੋ ਮਹੀਨੇ ਤਨਖਾਹਾਂ ਲੇਟ ਦਿੱਤੀਆਂ ਜਾਂਦੀਆਂ ਹਨ ਕਾਰਜਕਾਰੀ ਇੰਜੀਨੀਅਰ ਸਾਹਿਬ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ 15 ਦਿਨ ਦੇ ਅੰਦਰ ਕਰਮਚਾਰੀਆਂ ਦੀਆਂ ਰਹਿੰਦੀਆਂ ਤਨਖਾਹਾਂ ਬਕਾਏ ਈ ਪੀ ਐਫ ਦੀਆਂ ਰਸੀਦਾਂ ਅਤੇ ਈ ਐਸ ਆਈ ਦੇ ਕਾਰਡ ਵੀ ਬਣਾ ਕੇ ਦੇ ਦਿੱਤੇ ਜਾਣਗੇ l
ਹਾਜ਼ਰ ਸਾਥੀ ਵਿਜੇ ਕੁਮਾਰ ਰਿੰਕੂ, ਜਨਰਲ ਸਕੱਤਰ ਜੋਤੀ ਪ੍ਰਕਾਸ਼ ,ਸੁਖਵਿੰਦਰ ਸਿੰਘ ਸੁੱਖਾ, ਕਰਨ, ਰਾਜੂ, ਸਨੀ, ਰਾਮਾ, ਸਰੇਸ, ਸੁਭਾਸ਼ ਕੁਮਾਰ, ਮਲਕੀਤ ਸਿੰਘ, ਟੇਕ ਸਿੰਘ ,ਰਜੇਸ਼, ਅਰੁਣ ਆਦਿ ਸ਼ਾਮਿਲ ਹੋਏ