ਬਲਾਕ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਅੱਜ ਲਗਾਏ ਜਾਣਗੇ ਕੈਂਪ
ਰੂਪਨਗਰ, 16 ਫਰਵਰੀ 2024
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ 06 ਮਾਰਚ 2024 ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਇਸੇ ਕੜੀ ਤਹਿਤ ਜ਼ਿਲ੍ਹਾ ਰੂਪਨਗਰ ਦੇ ਬਲਾਕਾਂ ਦੇ ਪਿੰਡਾਂ ਵਿੱਚ ਵੀ ਇਹ ਕੈਂਪ ਨਿਰੰਤਰ ਜਾਰੀ ਹਨ।
ਇਨ੍ਹਾਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਅੱਜ 17 ਫਰਵਰੀ ਨੂੰ ਰੂਪਨਗਰ ਬਲਾਕ ਦੇ ਪਿੰਡ ਛੋਟਾ ਮਨਸੂਹਾ ਧਰਮਸ਼ਾਲਾ ਸਵੇਰੇ 9.30-12.30 ਤੱਕ, ਪਿੰਡ ਛੋਟੀ ਝੱਲੀਆਂ ਧਰਮਸ਼ਾਲਾ ਸਵੇਰੇ 9.30-12.30 ਤੱਕ, ਪਿੰਡ ਅਕਾਲਗੜ੍ਹ ਉਰਫ਼ ਬੂਰਜਵਾਲਾ ਧਰਮਸ਼ਾਲਾ ਸਵੇਰੇ 9.30-12.30 ਤੱਕ, ਪਿੰਡ ਬੜੀ ਗੰਧੋਂ ਧਰਮਸ਼ਾਲਾ ਸਵੇਰੇ 9.30-12.30 ਤੱਕ, ਪਿੰਡ ਛੋਟੀ ਰੈਲੋਂ ਧਰਮਸ਼ਾਲਾ ਦੁਪਹਿਰ 1.30 ਤੋਂ 4.30 ਤੱਕ ਅਤੇ ਪਿੰਡ ਸਮਰਾਲਾ ਧਰਮਸ਼ਾਲਾ ਦੁਪਹਿਰ 1.30 ਤੋਂ 4.30 ਤੱਕ ਲਗਾਇਆ ਜਾਵੇਗਾ।
ਇਸ ਤਰ੍ਹਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸੰਗਤਪੁਰ ਦੇ ਪੰਚਾਇਤ ਘਰ ਸਵੇਰੇ 9.30-12.30 ਵਜੇ, ਸੈਦਪੁਰ ਪੰਚਾਇਤ ਘਰ ਸਵੇਰੇ 9.30-12.30 ਵਜੇ, ਮਹੈਂਣ ਕਮਿਊਨਟੀ ਸੈਂਟਰ ਸਵੇਰੇ 9.30-12.30 ਵਜੇ, ਖਮੇੜਾ ਕਮਿਊਨਿਟੀ ਸੈਂਟਰ ਸਵੇਰੇ 9.30-12.30 ਵਜੇ, ਪਲਾਟਾ ਪੰਚਾਇਤ ਘਰ ਦੁਪਹਿਰ 1.30 ਤੋਂ 4.30 ਵਜੇ, ਸੰਦੋਆ ਪੰਚਾਇਤ ਘਰ ਦੁਪਹਿਰ 1.30 ਤੋਂ 4.30 ਵਜੇ, ਬਹਿਲੂ ਕਮਿਊਨਿਟੀ ਸੈਂਟਰ ਦੁਪਹਿਰ 1.30 ਤੋਂ 4.30 ਵਜੇ ਅਤੇ ਖਾਨਪੁਰ ਕਮਿਊਨਿਟੀ ਸੈਂਟਰ ਦੁਪਹਿਰ 1.30 ਤੋਂ 4.30 ਵਜੇ ਲੱਗਣਗੇ।
ਬਲਾਕ ਨੰਗਲ ਦੇ ਵਾਰਡ ਨੰਬਰ 9 ਦੇ ਕਮਿਊਨਟੀ ਸੈਂਟਰ ਸਵੇਰੇ 9.30-12.30 ਵਜੇ, ਵਾਰਡ ਨੰਬਰ 10 ਦੇ ਕਮਿਊਨਟੀ ਸੈਂਟਰ ਸਵੇਰੇ 9.30-12.30 ਵਜੇ, ਵਾਰਡ ਨੰਬਰ 11 ਕਮਿਊਨਿਟੀ ਸੈਂਟਰ ਵਿਖੇ 1.30 ਤੋਂ 4.30 ਵਜੇ, ਵਾਰਡ ਨੰਬਰ 12 ਕਮਿਊਨਿਟੀ ਸੈਂਟਰ ਵਿਖੇ 1.30 ਤੋਂ 4.30 ਵਜੇ ਲੱਗਣਗੇ।
ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾ ਦਾ ਭਰਪੂਰ ਫਾਇਦਾ ਉਠਾਉਣ।