ਐਟੀ ਫਰਾਡ ਯੂਨਿਟ ਕਰੇਗਾ ਨਿੱਜੀ ਹਸਪਤਾਲਾਂ ਦਾ ਲੇਖਾ ਜੋਖਾ – ਸਿਵਲ ਸਰਜਨ ਡਾ. ਔਲਖ

Jasbir Singh Aulakh
ਐਟੀ ਫਰਾਡ ਯੂਨਿਟ ਕਰੇਗਾ ਨਿੱਜੀ ਹਸਪਤਾਲਾਂ ਦਾ ਲੇਖਾ ਜੋਖਾ – ਸਿਵਲ ਸਰਜਨ ਡਾ. ਔਲਖ
ਸਿਹਤ ਬੀਮਾ ਯੋਜਨਾ ਤਹਿਤ ਪਾਈਆਂ ਗਈਆਂ ਖਾਮੀਆਂ ‘ਤੇ ਹੋਵੇਗੀ ਸਖਤ ਕਾਰਵਾਈ

ਲੁਧਿਆਣਾ, 19 ਫਰਵਰੀ 2024

ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਯੂਸਮਾਨ ਭਾਰਤ ਬੀਮਾ ਯੋਜਨਾ ਅਧੀਨ ਚੱਲ ਰਹੇ ਪ੍ਰਾਈਵੇਟ ਹਸਪਤਾਲਾਂ ਦਾ 20 ਅਗਸਤ 2019 ਤੋ 31 ਦਸੰਬਰ 2023 ਤੱਕ ਲੇਖਾ ਜੋਖਾ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ ਐਟੀ ਫਰਾਡ ਯੂਨਿਟ ਵੱਲੋਂ ਜ਼ਿਲ੍ਹਾ ਪੱਧਰ ‘ਤੇ ਹਸਪਤਾਲਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਚੈਕਿੰਗ ਦੌਰਾਨ ਕਿਸੇ ਵੀ ਨਿੱਜੀ ਹਸਪਤਾਲ ਦਾ ਕੋਈ ਫਰਾਡ ਸਾਹਮਣੇ ਆਉਦਾ ਹੈ ਤਾਂ ਉਸ ਹਸਪਤਾਲ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸਿਵਲ ਸਰਜਨ ਔਲਖ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਚੱਲ ਰਹੇ ਨਿੱਜੀ ਹਸਪਤਾਲਾਂ ਦਾ ਆਡਿਟ ਕਰਨ ਲਈ ਜਿਲ੍ਹਾ ਪੱਧਰ ਤੇ ਜ਼ਿਲ੍ਹਾ ਐਟੀ ਫਰਾਡ ਯੂਨਿਟ ਗਠਤ ਕੀਤਾ ਗਿਆ ਹੈ ਜਿਸਦੇ ਤਹਿਤ ਡਿਪਟੀ ਮੈਡੀਕਲ ਕਮਿਸਨਰ ਡਾ. ਅਮਰਜੀਤ ਕੌਰ ਨੂੰ ਜਿਲ੍ਹਾ ਐਟੀ ਫਰਾਡ ਯੂਨਿਟ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ, ਗਠਤ ਕੀਤੀ ਗਈ ਕਮੇਟੀ ਵਿਚ ਡਾ ਰੁਪਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਕੂੰਮਕਲਾ, ਡਾ. ਵੁਰਨ ਸੱਗੜ ਸੀਨੀਅਰ ਮੈਡੀਕਲ ਅਫਸਰ ਹਠੂਰ, ਗੁਰਪ੍ਰੀਤ ਕੌਰ ਜ਼ਿਲ੍ਹਾ ਕੋਆਡੀਨੇਟਰ ਸਟੇਟ ਹੈਲਥ ਏਜੰਸੀ ਪੰਜਾਬ, ਡਾ. ਸ਼ਿਵਾਨੀ ਮੈਡੀਕਲ ਅਫਸਰ ਵੀਡਾਲ ਟੀ ਪੀ ਏ ਅਤੇ ਜਿਲ੍ਹਾ ਕੋਆਡੀਨੇਟਰ ਵੀਡਾਲ ਟੀ ਪੀ ਏ ਨੂੰ ਬਤੌਰ ਮੈਂਬਰ ਸਾਮਲ ਕੀਤਾ ਗਿਆ ਹੈ।

ਡਾ ਔਲਖ ਨੇ ਦੱਸਿਆ ਕਿ ਜਿਲ੍ਹਾ ਐਟੀ ਫਰਾਡ ਯੂਨਿਟ ਨੂੰ ਇਸ ਸਬੰਧੀ ਜਲਦ ਤੋ ਜਲਦ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।

Spread the love