ਹੋਲਾ ਮਹੱਲਾ ਦੇ ਸੰਬੰਧ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਹੋਈ ਮੀਟਿੰਗ

Dr. Jagjit Kaur
ਹੋਲਾ ਮਹੱਲਾ ਦੇ ਸੰਬੰਧ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਹੋਈ ਮੀਟਿੰਗ
ਰੂਪਨਗਰ, 21 ਫਰਵਰੀ 2024
ਸਿਵਲ ਸਰਜਨ ਡਾ. ਮਨੂੰ ਵਿੱਜ ਨੇ ਅੱਜ ਹੋਲਾ ਮਹੱਲਾ ਦੇ ਸੰਬੰਧ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਿਵਲ ਸਰਜਨ ਵੱਲੋਂ ਹੋਲਾ ਮਹੱਲਾ ਦੇ ਦੌਰਾਨ ਜੋ ਆਈ ਸੰਗਤ ਨੂੰ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੋਲਾ-ਮਹੱਲਾ ਦੌਰਾਨ ਆਪਣੀ ਡਿਊਟੀ ਦੇ ਨਾਲ ਨਾਲ ਸੇਵਾ ਦੀ ਭਾਵਨਾ ਨਾਲ ਕੰਮ ਕੀਤਾ ਜਾਵੇ। ਹੋਲਾ ਮਹੱਲਾ ਦੌਰਾਨ ਜੋ  ਆਰਜੀ ਡਿਸਪੈਂਸਰੀਆਂ ਬਣਾਈਆਂ ਜਾਣੀਆਂ ਹਨ ਉਹਨਾਂ ਵਿੱਚ ਦਵਾਈਆਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ ਐਂਬੂਲੈਂਸਾਂ ਦਾ ਵੀ ਪ੍ਰਬੰਧ ਕੀਤਾ ਜਾਵੇ। ਸ਼੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੀਆਂ ਆਰਜੀ ਡਿਸਪੈਂਸਰੀਆਂ ਦੇ ਦੇਖ ਰੇਖ ਕੰਮ ਅਤੇ ਵੀ.ਆਈ.ਪੀ ਦੀ ਆਮਦ ਤੇ ਮੈਡੀਕਲ ਟੀਮਾਂ ਲਈ ਲੋੜੀਦਾ ਦੀਆਂ ਦਵਾਈਆਂ ਅਤੇ ਸਾਜੋ ਸਮਾਨ ਦਾ ਪ੍ਰਬੰਧ ਸੀਨੀਅਰ ਮੈਡੀਕਲ ਅਫਸਰ ਸਾਹਿਬ ਅਨੰਦਪੁਰ ਸਾਹਿਬ ਕਰਨਗੇ।
ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹੋਲਾ ਮੁਹੱਲੇ ਦੌਰਾਨ ਲਗਾਉਣ ਵਾਲੇ ਹੈਲਥ ਕੈਂਪਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਲੋੜੀਂਦੀਆਂ ਦਵਾਈਆਂ ਦੀ ਲਿਸਟ ਆਨਲਾਈਨ ਕਰਕੇ ਡਰੱਗ ਵੇਅਰ ਹਾਊਸ ਖਰੜ ਨੂੰ ਭੇਜ ਦਿੱਤੀ ਜਾਵੇ ਅਤੇ ਸਮੇਂ ਸਿਰ ਡਰੱਗ ਵੇਅਰ ਹਾਊਸ ਖਰੜ ਤੋਂ ਦਵਾਈਆਂ ਪ੍ਰਾਪਤ ਕਰ ਲਈਆਂ ਜਾਣ।
ਸਿਵਲ ਸਰਜਨ ਨੇ ਜ਼ਿਲ੍ਹਾ ਸਿਹਤ ਅਫਸਰ-ਕਮ-ਮੇਲਾ ਅਫਸਰ ਡਾ. ਜਗਜੀਤ ਕੌਰ ਨੂੰ ਨਿਰਦੇਸ਼ ਦਿੱਤੇ ਕਿ ਫੂਡ ਦੇ ਸੈਂਪਲਾਂ ਸਬੰਧੀ ਆਪਣੀ ਟੀਮ ਨਾਲ ਅਤੇ ਬਾਹਰਲੇ  ਜ਼ਿਲ੍ਹਿਆਂ ਦੀ ਫੂਡ ਟੀਮਾਂ ਨਾਲ ਮਿਲ ਕੇ ਰੋਜਾਨਾ ਮੇਲੇ ਵਿੱਚ ਲੱਗੇ ਖਾਣ ਪੀਣ ਦੀਆਂ ਦੁਕਾਨਾਂ ਦੀ ਸੈਂਪਲਿੰਗ ਕੀਤੀ ਜਾਵੇ ਅਤੇ ਰੋਜ਼ਾਨਾ ਰਿਪੋਰਟ ਕੀਤੀ ਜਾਵੇ। ਹੋਲੇ ਮਹੱਲੇ ਦੇ ਖੇਤਰ ਨੂੰ 10 ਸੈਕਟਰਾਂ ਵਿੱਚ ਵੰਡਦੇ ਹੋਏ ਹਰੇਕ ਖੇਤਰ ਅੰਦਰ  ਹੈਲਥ ਸੁਪਰਵਾਈਜ਼ਰ ਅਤੇ ਹੈਲਥ ਵਰਕਰਾਂ ਵੱਲੋਂ  ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਪੀਣ ਯੋਗ ਪਾਣੀ ਮੁਹਈਆ ਹੋ ਸਕੇ ।
ਇਸ ਮੌਕੇ ਡਾਕਟਰ ਗਾਇਤਰੀ ਦੇਵੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਕਰਾਂਤ ਸਰੋਆ, ਸਹਾਇਕ ਮੇਲਾ ਅਫਸਰ, ਸਮੂਹ ਪ੍ਰੋਗਰਾਮ ਅਫਸਰ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਰਣਜੀਤ ਸਿੰਘ ਹੈਲਥ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
Spread the love