ਪ੍ਰਧਾਨ ਮੰਤਰੀ ਮੋਦੀ ਨੇ ਦੱਖਣ ਅਫਰੀਕਾ ਗਣਰਾਜ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਫਿਰ ਤੋਂ ਚੁਣੇ ਜਾਣ ‘ਤੇ ਮਹਾਮਹਿਮ ਸਿਰਿਲ ਰਾਮਾਫੋਸਾ (Cyril Ramaphosa) ਨੂੰ ਵਧਾਈਆਂ ਦਿੱਤੀਆਂ

ਚੰਡੀਗੜ੍ਹ, 17 JUN 2024 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਖਣ ਅਫਰੀਕਾ ਗਣਰਾਜ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਫਿਰ ਤੋਂ ਚੁਣੇ ਜਾਣ ‘ਤੇ ਮਹਾਮਹਿਮ ਸਿਰਿਲ ਰਾਮਾਫੋਸਾ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਇਹ ਭੀ ਕਿਹਾ ਕਿ ਉਹ ਭਾਰਤ ਅਤੇ ਦੱਖਣ ਅਫਰੀਕਾ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਰਾਸ਼ਟਰਪਤੀ ਸ਼੍ਰੀ ਰਾਮਾਫੋਸਾ ਦੇ ਨਾਲ ਕੰਮ ਕਰਨ ਦੇ ਲਈ ਉਤਸੁਕ ਹਨ।

ਸ਼੍ਰੀ ਮੋਦੀ ਨੇ “ਐਕਸ” (X) ’ਤੇ ਇੱਕ ਪੋਸਟ ਵਿੱਚ ਟਵੀਟ ਕੀਤਾ;

“ਦੱਖਣ ਅਫਰੀਕਾ ਗਣਰਾਜ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਤੁਹਾਡੇ ਫਿਰ ਤੋਂ ਚੁਣੇ ਜਾਣ ‘ਤੇ ਮਹਾਮਹਿਮ ਸਿਰਿਲ ਰਾਮਾਫੋਸਾ (@CyrilRamaphosa) ਹਾਰਦਿਕ ਵਧਾਈਆਂ। ਮੈਂ ਭਾਰਤ-ਦੱਖਣ ਅਫਰੀਕਾ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਤੁਹਾਡੇ ਨਾਲ ਕੰਮ ਕਰਨ ਦੇ ਲਈ ਉਤਸੁਕ ਹਾਂ।”

Spread the love