ਰਾਸ਼ਟਰੀ ਪੌਸ਼ਟਿਕ ਭੋਜਨ ਹਫ਼ਤਾ 7 ਸਤੰਬਰ ਤੱਕ ਮਨਾਇਆ ਜਾਵੇਗਾ

Balbir Singh(2)
ਰਾਸ਼ਟਰੀ ਪੌਸ਼ਟਿਕ ਭੋਜਨ ਹਫ਼ਤਾ 7 ਸਤੰਬਰ ਤੱਕ ਮਨਾਇਆ ਜਾਵੇਗਾ
ਪੌਸ਼ਟਿਕ ਆਹਾਰ ਸਿਹਤਮੰਦ ਜੀਵਨ ਦੀ ਨੀਂਹ ਹੈ: ਡਾ: ਚਰਨਪਾਲ

ਫਾਜ਼ਿਲਕਾ 2 ਸਤੰਬਰ 2024

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਫਾਜ਼ਿਲਕਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਅਗਵਾਈ ਹੇਠ ਬਲਾਕ ਸੀ.ਐਚ.ਸੀ. ਖੂਈਖੇੜਾ ਵਿਖੇ ਹਾਜ਼ਰ ਸਟਾਫ਼ ਨੂੰ ਰਾਸ਼ਟਰੀ ਪੌਸ਼ਟਿਕ ਸਪਤਾਹ ਤਹਿਤ ਜਾਣਕਾਰੀ ਦਿੱਤੀ ਗਈ |

ਮੈਡੀਕਲ ਅਫ਼ਸਰ ਡਾ: ਚਰਨਪਾਲ ਨੇ ਕਿਹਾ ਕਿ ਪੌਸ਼ਟਿਕ ਆਹਾਰ ਸਿਹਤਮੰਦ ਜੀਵਨ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਸੰਤੁਲਿਤ ਖੁਰਾਕ ਲੈਣਾ ਜ਼ਿਆਦਾ ਜ਼ਰੂਰੀ ਹੈ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਪੌਸ਼ਟਿਕ ਆਹਾਰ ਦਾ ਵਿਸ਼ੇਸ਼ ਮਹੱਤਵ ਹੈ। ਚੰਗੇ ਭੋਜਨ ਦੀ ਘਾਟ ਕਾਰਨ ਵਿਸ਼ਵ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਘੱਟ ਭਾਰ ਵਾਲੇ ਜਨਮ ਲੈ ਰਹੇ ਹਨ। ਇਸ ਲਈ ਰੋਜ਼ਾਨਾ ਦੀ ਖੁਰਾਕ ਨੂੰ ਧਿਆਨ ਵਿਚ ਰੱਖਦੇ ਹੋਏ ਪੁੰਗਰੀਆਂ ਅਤੇ ਛਿਲਕਿਆਂ ਵਾਲੀਆਂ ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਦੁੱਧ, ਦਹੀਂ, ਲੱਸੀ ਅਤੇ ਸਲਾਦ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।

ਮੈਡੀਕਲ ਅਫਸਰ ਡਾ. ਸ਼ਕਸ਼ਮ ਕੰਬੋਜ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮਨੁੱਖੀ ਖੁਰਾਕ ਵਿੱਚ ਸਬਜ਼ੀਆਂ, ਫਲ, ਅਨਾਜ ਅਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਦਾ ਸੰਤੁਲਿਤ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਖੁਰਾਕ ਵਿੱਚ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ, ਹਰੀਆਂ ਸਬਜ਼ੀਆਂ ਅਤੇ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਹੈਲਥ ਸੈਂਟਰਾਂ, ਸਿਹਤ ਅਤੇ ਤੰਦਰੁਸਤੀ ਕੇਂਦਰਾਂ ਅਤੇ ਸਬ-ਸੈਂਟਰਾਂ ਦੇ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਬੱਚਿਆਂ, ਗਰਭਵਤੀ ਔਰਤਾਂ ਅਤੇ ਹੋਰ ਲੋਕਾਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪਿੰਡਾਂ ਵਿੱਚ ਰੂਰਲ ਹੈਲਥ, ਸੈਨੀਟੇਸ਼ਨ ਅਤੇ ਫੂਡ ਕਮੇਟੀ ਦੇ ਮੈਂਬਰਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਸਮੂਹ ਐਲ.ਐਚ.ਵੀ. ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਕਾਰਮਾ, ਏ.ਐਨ.ਐਮ. ਆਸ਼ਾ ਫੈਸੀਲੀਟੇਟਰ, ਹਾਜ਼ਰ ਸਨ।

 

Spread the love