ਅਬੋਹਰ 4 ਸਤੰਬਰ 2024
ਸਰਕਾਰੀ ਕਾਲਜ ਸੁਖਚੈਨ ਬਲੂਆਣਾ, ਅਬੋਹਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ ਜਿਸ ਵਿਚ ਧਾਰਮਿਕ ਗੀਤ ਸੰਤ ਸਪਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਾਲਜ ਦੇ ਪ੍ਰੋ. ਡਾ. ਰਾਮੇਸ਼ ਦੁਆਰਾ ਲਿਖਿਆ ਤੇ ਗਾਇਆ ਹੋਇਆ ਗੀਤ ਲੋਕ ਅਰਪਣ ਕੀਤਾ ਗਿਆ।
ਇਸ ਗੀਤ ਨੂੰ ਲੋਕ ਅਰਪਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਜੀਤ ਸਿੰਘ ਗਿੱਲ ਨੇ ਲੈਪਟਾਪ ਦਾ ਬਟਨ ਦਬਾ ਕੇ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜਰ ਸੀ ਜਿਵੇਂ ਪ੍ਰੋ. ਪੁਨੀਤ ਕੌਰ, ਪ੍ਰੋ. ਮਨਜੀਤ ਕੌਰ, ਮੈਡਮ ਟਵਿੰਕਲ, ਪ੍ਰਵਿੰਦਰ ਕੌਰ, ਕਲੈਰੀਕਲ ਸਟਾਫ ਸੁਖਚੈਨ ਸਿੰਘ, ਰਾਹੁਲ ਕੁਮਾਰ, ਸੰਦੀਪ ਕੁਮਾਰ ਆਦਿ ਹਾਜਰ ਸਨ। ਇਸ ਮੌਕੇ ਵਿਦਿਆਰਥੀਆਂ ਨੁੰ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਤੇ ਡਾ. ਰਾਮੇਸ਼ ਰੰਗੀਲਾ ਨੇ ਸੰਬੋਧਨ ਕਰਦੇ ਹੋਏ ਸਿੱਖ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਇਸ ਗੀਤ ਵਿਚ ਸਮੁੱਚੇ ਸਿਖ ਇਤਿਹਾਸ ਬਾਰੇ ਦੱਸਿਆ।