ਫਾਜ਼ਿਲਕਾ ਜ਼ਿਲ੍ਹੇ ਵਿੱਚ ਝੋਨੇ ਦਾ ਉਤਪਾਦਨ ਪਿਛਲੇ ਸਾਲ ਨਾਲੋਂ ਹੋਇਆ ਸਵਾਇਆ

ਜ਼ਿਲ੍ਹੇ ਵਿੱਚ 213918 ਮੀਟਰਿਕ ਟਨ ਝੋਨੇ ਦੀ ਹੋਈ ਖਰੀਦ
ਕਿਸਾਨਾਂ ਨੂੰ ਮਿਲੇ 475 ਕਰੋੜ

ਫਾਜ਼ਿਲਕਾ, 2 ਦਸੰਬਰ 2024

ਫਾਜ਼ਿਲਕਾ ਜਿਲੇ ਵਿੱਚ ਇਸ ਬਾਰ ਪਰਮਲ ਝੋਨੇ ਦੀ ਬੰਪਰ ਫਸਲ ਹੋਈ ਹੈ। ਜ਼ਿਲ੍ਹੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਵਿਚ ਚੋਖੇ ਵਾਧੇ ਨਾਲ ਆਪਣਾ ਯੋਗਦਾਨ ਪਾਇਆ ਹੈ। ਜ਼ਿਲ੍ਹੇ ਵਿੱਚ ਝੋਨੇ ਦੇ ਉਤਪਾਦਨ ਦਾ ਆਂਕੜਾ ਪਿਛਲੇ ਸਾਲ ਨਾਲੋਂ ਸਵਾਇਆ ਹੋ ਗਿਆ ਹੈ। ਪਿਛਲੇ ਸਾਲ ਜਿਲ੍ਹੇ ਵਿੱਚ 170128 ਮੀਟ੍ਰਿਕ ਟਨ ਝੋਨੇ ਦੀ ਕੁੱਲ ਖਰੀਦ ਹੋਈ ਸੀ ਜਦੋਂ ਕਿ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 213918 ਮੀਟ੍ਰਿਕ ਟਨ ਝੋਨੇ ਦੀ ਆਵਕ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਅਤੇ ਫੂਡ ਸਪਲਾਈ ਕੰਟਰੋਲਰ ਵੰਦਨਾ ਕੰਬੋਜ ਨੇ ਦਿੱਤੀ ਹੈ।
ਉਹਨਾਂ ਨੇ ਦੱਸਿਆ ਕਿ ਇਸ ਵਰ ਪਨਗ੍ਰੇਨ ਨੇ 73 ਹਜਾਰ ਮੀਟ੍ਰਿਕ ਟਨ, ਮਾਰਕਫੈਡ ਨੇ 51,577 ਮੀਟ੍ਰਿਕ ਟਨ ਪਨਸਪ ਨੇ 47872 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਨੇ 32397 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 9072 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਖਰੀਦ ਦੇ ਮਾਮਲੇ ਵਿਚ ਪਨਗ੍ਰੇਨ ਮੋਹਰੀ ਏਂਜਸੀ ਰਹੀ ਹੈ।

ਉਨਾਂ ਨੇ ਹੋਰ ਦੱਸਿਆ ਕਿ ਕਿਸਾਨਾਂ ਨੂੰ ਇਸ ਲਈ ਸਰਕਾਰੀ ਏਜੰਸੀਆਂ ਵੱਲੋਂ 475 ਕਰੋੜ 18 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਹੇਠ ਰਕਬੇ ਵਿਚ ਵੀ ਇਸ ਵਾਰ ਵਾਧਾ ਦਰਜ ਕੀਤਾ ਗਿਆ ਸੀ।


ਦੂਜੇ ਪਾਸੇ ਜਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ ਸੰਦੀਪ ਰਿਣਵਾਂ ਨੇ ਬੰਪਰ ਪੈਦਾਵਾਰ ਲਈ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਫਾਜ਼ਿਲਕਾ ਦੇ ਕਿਸਾਨ ਬਹੁਤ ਮਿਹਨਤ ਕਰਦੇ ਹਨ ਅਤੇ ਖੇਤੀਬਾੜੀ ਵਿਭਾਗ ਅਤੇ ਖਤੀਬਾੜੀ ਯੁਨੀਵਰਿਸਟੀ ਵੱਲੋਂ ਦੱਸੀਆਂ ਤਕਨੀਕਾਂ ਨਾਲ ਖੇਤੀ ਕਰਦੇ ਹਨ। ਇਹੀ ਕਾਰਨ ਹੈ ਕਿਸਾਨ ਨੂੰ ਚੰਗੀ ਉਪਜ ਮਿਲੀ ਹੈ। ਇੱਥੇ ਜਿਕਰਯੋਗ ਹੈ ਕਿ ਇਹ ਕੇਵਲ ਪਰਮਲ ਝੋਨੇ ਦੇ ਆਂਕੜੇ ਹਨ ਅਤੇ ਬਾਸਮਤੀ ਝੋਨੇ ਦੀ ਪੈਦਾਵਾਰ ਇਸ ਤੋਂ ਵੱਖਰੀ ਹੈ।

Spread the love