ਮੰਤਰੀ ਨੇ ਰਾਜ ਸਭਾ ਵਿੱਚ ਐਮਪੀ ਸੰਜੀਵ ਅਰੋੜਾ ਨੂੰ ਕਿਹਾ: ਘਰੇਲੂ ਉਡਾਣਾਂ ਵਿੱਚ ਵਾਤਾਵਰਣ ਅਨੁਕੂਲ ਈਂਧਨ ਦੀ ਨਹੀਂ ਹੋ ਰਹੀ ਵਰਤੋਂ

ਲੁਧਿਆਣਾ, 14 ਦਸੰਬਰ 2024

ਕਾਰਬਨ ਆਫਸੈਟਿੰਗ ਰਿਡਕਸ਼ਨ ਸਕੀਮ ਫਾਰ ਇੰਟਰਨੈਸ਼ਨਲ ਏਵੀਏਸ਼ਨ (ਕੋਰਸੀਆ) ਸਿਰਫ ਅੰਤਰਰਾਸ਼ਟਰੀ ਉਡਾਣਾਂ ਲਈ ਲਾਗੂ ਹੈ। ਘਰੇਲੂ ਉਡਾਣਾਂ ਵਿੱਚ ਸਸਟੇਨੇਬਲ ਏਵੀਏਸ਼ਨ ਫਿਊਲ (ਐਸਏਐਫ) ਦੀ ਵਰਤੋਂ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਵਿੱਚ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਸਸਟੇਨੇਬਲ ਏਵੀਏਸ਼ਨ ਫਿਊਲ ਦੀ ਸਥਿਤੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਇਹ ਗੱਲ ਕਹੀ।

ਅੱਜ ਇੱਥੇ ਇੱਕ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵਿੱਚ ਮੰਤਰੀ ਨੇ ਅੱਗੇ ਦੱਸਿਆ ਕਿ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ਆਈਸੀਏਓ) ਨੇ ਅੰਤਰਰਾਸ਼ਟਰੀ ਹਵਾਬਾਜ਼ੀ ਤੋਂ ਕਾਰਬਨ ਨਿਕਾਸ ਨੂੰ ਘਟਾਉਣ ਲਈ ਮਾਰਕੀਟ ਅਧਾਰਤ ਉਪਾਅ ਭਾਵ ਕੋਰਸ਼ੀਆ ਅਪਣਾਇਆ ਹੈ। ਭਾਰਤ, ਆਈਸੀਏਓਦਾ ਮੈਂਬਰ ਦੇਸ਼ ਹੋਣ ਦੇ ਨਾਤੇ, 2027 ਤੋਂ ਕੋਰਸੀਆ ਦੇ ਲਾਜ਼ਮੀ ਪੜਾਅ ਦੀ ਪਾਲਣਾ ਕਰਨ ਲਈ ਪਾਬੰਦ ਹੈ। ਕੋਰਸੀਆ ਸਕੀਮ ਦੇ ਤਹਿਤ ਏਅਰਲਾਈਨਾਂ ਨੂੰ ਇੱਕ ਨਿਰਧਾਰਿਤ ਬੇਸਲਾਈਨ ਤੋਂ ਉੱਪਰ ਆਪਣੇ ਨਿਕਾਸ ਨੂੰ ਆਫਸੈੱਟ ਕਰਨਾ ਜ਼ਰੂਰੀ ਹੈ।

ਕੋਰਸੀਆ ਏਅਰਕ੍ਰਾਫਟ ਓਪਰੇਟਰਾਂ ਨੂੰ ਕੋਰਸੀਆ ਯੋਗ ਇੰਧਨਾਂ ਦੇ ਉਪਯੋਗ ਦੇ ਮਾਧਿਅਮ ਨਾਲ ਆਪਣੀ ਆਫਸੈਟਿੰਗ ਲੋੜਾਂ ਨੂੰ ਘੱਟ ਕਾਰਨ ਦੀ ਇਜਾਜ਼ਤ ਦਿੰਦਾ ਹੈ।, ਜਿਸ ਵਿੱਚ ਕੋਰਸੀਆ ਐਸਏਐਫ ਅਤੇ ਕੋਰਸੀਆ ਲੋਅਰ ਕਾਰਬਨ ਏਵੀਏਸ਼ਨ ਫਿਊਲ (ਐਲਸੀਏਐਫ) ਸ਼ਾਮਲ ਹਨ। ਇੱਕ ਏਅਰਕ੍ਰਾਫਟ ਓਪਰੇਟਰ ਜੋ ਕੋਰਸੀਆ ਯੋਗ ਇੰਧਨ ਦੀ ਵਰਤੋਂ ਤੋਂ ਨਿਕਾਸ ਵਿੱਚ ਕਟੌਤੀ ਦਾ ਦਾਅਵਾ ਕਰਨਾ ਚਾਹੁੰਦਾ ਹੈ, ਨੂੰ ਇੱਕ ਕੋਰਸੀਆ ਯੋਗ ਈਂਧਨ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ ਜੋ ਆਈਸੀਏਓ ਦਸਤਾਵੇਜ਼, “ਕੋਰਸੀਆ ਸਸਟੇਨੇਬਿਲਿਟੀ ਕ੍ਰਾਈਟੀਰੀਆ ਫਾਰ ਕੋਰਸੀਆ ਐਲੀਜਿਬਲ ਫਿਊਲਜ਼” ਵਿੱਚ ਪਰਿਭਾਸ਼ਿਤ ਕੋਰਸੀਆ ਸਸਟੇਨੇਬਿਲਿਟੀ ਕ੍ਰਾਈਟੀਰੀਆ ਨੂੰ ਪੂਰਾ ਕਰਦਾ ਹੈ।

ਸਸਟੇਨੇਬਲ ਏਵੀਏਸ਼ਨ ਫਿਊਲ ਵਿੱਚ ਜੈੱਟ ਏ1 ਫਿਊਲ ਦੇ ਸਮਾਨ ਸਪੇਸੀਫਿਕੇਸ਼ਨ /ਕੰਪੋਸ਼ਿਸ਼ਨ ਹੁੰਦੀ ਹੈ ਅਤੇ ਇਹ ਮੌਜੂਦਾ ਏਅਰਕ੍ਰਾਫਟ ਅਤੇ ਈਂਧਨ ਸਪਲਾਈ ਪ੍ਰਣਾਲੀਆਂ ਦੇ ਅਨੁਕੂਲ ਹੈ। ਐਸਏਐਫ ਦੀ ਵਰਤੋਂ ਨੂੰ ਅੱਗੇ ਵਧਾਉਣ ਲਈ, ਭਾਰਤੀ ਕੈਰੀਅਰਾਂ ਨੇ ਪਰੰਪਰਾਗਤ ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੇ ਨਾਲ ਐਸਏਐਫ ਦੇ ਮਿਸ਼ਰਣ ਨਾਲ ਟੈਸਟ ਉਡਾਣਾਂ ਦਾ ਆਯੋਜਨ ਕੀਤਾ ਹੈ। ਇਹਨਾਂ ਟੈਸਟ ਉਡਾਣਾਂ ਵਿੱਚ 28% ਐਸਏਐਫ ਮਿਸ਼ਰਤ ਈਂਧਨ ਦੀ ਵਰਤੋਂ ਕਰਕੇ ਅਮਰੀਕਾ ਤੋਂ ਭਾਰਤ ਲਈ ਬੀ787 ਦੀ ਵਿਸਤਾਰਾ ਵੱਲੋਂ ਫੈਰੀ ਉਡਾਣ ਅਤੇ 17% ਐਸਏਐਫ ਮਿਸ਼ਰਤ ਈਂਧਨ ਦੀ ਵਰਤੋਂ ਕਰਦੇ ਹੋਏ ਬੋਇੰਗ 787 ਜਹਾਜ਼ ‘ਤੇ ਦਿੱਲੀ-ਮੁੰਬਈ ਉਡਾਣ; 0.75% ਐਸਏਐਫ ਮਿਸ਼ਰਤ ਈਂਧਨ ਨਾਲ ਏਅਰ ਏਸ਼ੀਆ (ਪੁਣੇ ਤੋਂ ਦਿੱਲੀ) ਵੱਲੋਂ ਘਰੇਲੂ ਵਪਾਰਕ ਉਡਾਣ; 25% ਐਸਏਐਫ ਨਾਲ ਦੇਹਰਾਦੂਨ ਤੋਂ ਦਿੱਲੀ ਲਈ ਸਪਾਈਸਜੈੱਟ ਵੱਲੋਂ ਉਡਾਣ; ਅਤੇ 5% ਐਸਏਐਫ ਮਿਸ਼ਰਤ ਈਂਧਨ ਨਾਲ ਟੁਲੂਜ਼ ਤੋਂ ਭਾਰਤ ਲਈ ਸਾਰੀਆਂ ਏਅਰਬੱਸ ਫੈਰੀ ਉਡਾਣਾਂ ਸ਼ਾਮਲ ਸਨ।

ਮੰਤਰੀ ਦੇ ਜਵਾਬ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਉਪਰੋਕਤ ਟੈਸਟ ਉਡਾਣਾਂ ਲਈ ਬਾਲਣ ਕੁਸ਼ਲਤਾ ਅਤੇ ਨਿਕਾਸੀ ਵਿੱਚ ਕਮੀ ਦੇ ਨਤੀਜੇ ਇਸ ਮੰਤਰਾਲੇ ਕੋਲ ਉਪਲਬਧ ਨਹੀਂ ਹਨ। ਹਾਲਾਂਕਿ, ਆਈਸੀਏਓ ਵਿਖੇ ਕਰਵਾਏ ਗਏ ਤਕਨੀਕੀ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਐਸਏਐਫ ਕੋਲ ਅੰਤਰਰਾਸ਼ਟਰੀ ਹਵਾਬਾਜ਼ੀ ਤੋਂ ਸੀਓ2 ਦੇ ਨਿਕਾਸ ਨੂੰ ਘਟਾਉਣ ਦੀ ਸਭ ਤੋਂ ਵੱਡੀ ਸਮਰੱਥਾ ਹੈ।

ਇਸ ਤੋਂ ਇਲਾਵਾ, ਜਵਾਬ ਵਿੱਚ ਦੱਸਿਆ ਗਿਆ ਹੈ ਕਿ ਐਸਏਐਫ ਨੂੰ ਵਪਾਰਕ ਜਹਾਜ਼ਾਂ ‘ਤੇ ਵਰਤੇ ਜਾਣ ਵਾਲੇ ਸੰਬੰਧਿਤ ਈਂਧਨ ਵਿਸ਼ੇਸ਼ਤਾਵਾਂ ਵਿੱਚ ਦਰਸਾਏ ਗਈਆਂ ਸ਼ਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਯੋਗ ਬਣਾਉਣ ਲਈ, ਅਜਿਹੇ ਬਾਲਣ ਬਾਲਣ ਉਨ੍ਹਾਂ ਇੰਧਨ ਉਤਪਾਦਕਾਂ ਤੋਂ ਆਉਂਦੇ ਹਨ ਜੋ ਆਈਸੀਏਓ ਕੋਰਸੀਆ ਸਸਟੇਨੇਬਿਲਟੀ ਸਰਟੀਫਿਕੇਸ਼ਨ ਸਕੀਮ (ਐਸਸੀਐਸ) ਦੇ ਤਹਿਤ ਪਰਿਭਾਸ਼ਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਇਹ ਕੋਰਸੀਆ ਯੋਗ ਈਂਧਨ ਦਾ ਉਤਪਾਦਨ ਅਤੇ ਉਠਾਓ ਦੁਨੀਆ ਵਿੱਚ ਕਿਤੇ ਵੀ ਕੀਤਾ ਜਾ ਸਕਦਾ ਹੈ। ਆਈਸੀਏਓ ਕਾਉਂਸਿਲ ਨੇ ਤਿੰਨ ਸਸਟੇਨੇਬਿਲਟੀ ਸਰਟੀਫਿਕੇਸ਼ਨ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਹੈ।

Spread the love