ਚੰਡੀਗੜ੍ਹ, 7 ਫਰਵਰੀ 2025
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਇਸਦੀਆਂ ਜਥੇਬੰਦਕ ਚੋਣਾਂ ਦੇ ਹਿੱਸੇ ਵਜੋਂ ਇਸ ਵੇਲੇ ਮੈਂਬਰਸ਼ਿਪ ਭਰਤੀ ਮੁਹਿੰਮ ਸਹੀ ਤਰੀਕੇ ਚਲ ਰਹੀ ਹੈ ਅਤੇ ਪਾਰਟੀ ਨੇ ਅੱਜ ਐਲਾਨ ਕੀਤਾ ਕਿ 5000 ਹੋਰ ਮੈਂਬਰਸ਼ਿਪ ਕਾਪੀਆਂ ਅੱਜ ਪ੍ਰਾਪਤ ਕੀਤੀਆਂ ਗਈਆਂ ਹਨ ਤੇ ਸਾਰੇ ਵਰਕਰ ਪਾਰਟੀ ਦੇ ਮੁੱਖ ਦਫਤਰ ਤੋਂ ਇਹ ਇਕੱਤਰ ਕਰ ਸਕਦੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਪਹਿਲਾਂ 25 ਹਜ਼ਾਰ ਕਾਪੀਆਂ ਵੰਡੀਆਂ ਹਨ ਜਿਸ ਰਾਹੀਂ 25 ਲੱਖ ਮੈਂਬਰ ਭਰਤੀ ਕੀਤੇ ਜਾਣੇ ਹਨ।
ਉਹਨਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਕਿ ਪਾਰਟੀ ਵਰਕਰਾਂ ਦੀ ਮੰਗ ’ਤੇ 5 ਹਜ਼ਾਰ ਹੋਰ ਵਾਧੂ ਕਾਪੀਆਂ ਛਪਵਾਉਣ ਦਾ ਫੈਸਲਾ ਕੀਤਾ ਗਿਆ।ਉਹਨਾਂ ਕਿਹਾ ਕਿ ਪਾਰਟੀ ਦੇ ਮੁੱਖ ਦਫਤਰ ਵਿਚ ਸਟਾਫ ਨੇ ਇਹ ਕਾਪੀਆਂ ਲੋੜ ਮੁਤਾਬਕ ਪਾਰਟੀ ਵਰਕਰਾਂ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡਾ. ਚੀਮਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਮੁਤਾਬਕ ਵਾਧੂ ਕਾਪੀਆਂ ਤੁਰੰਤ ਇਕੱਤਰ ਕਰਨ ਤਾਂ ਜੋ ਲੋੜ ਮੁਤਾਬਕ ਹੋਰ ਕਾਪੀਆਂ ਛਪਵਾਈਆਂ ਜਾ ਸਕਣ।
ਡਾ. ਚੀਮਾ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਤੈਅ 20 ਫਰਵਰੀ ਦੀ ਅੰਤਿਮ ਤਾਰੀਕ ਮੁਤਾਬਕ ਪਾਰਟੀ ਆਪਣੀ ਮੈਂਬਰਸ਼ਿਪ ਭਰਤੀ ਮੁਕੰਮਲ ਕਰਨ ਲਈ ਦ੍ਰਿੜ੍ਹ ਸੰਕਲਪ ਹੈ।
ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਂਬਰਸ਼ਿਪ ਭਰਤੀ ਮੁਹਿੰਮ ਪੂਰਨ ਪਾਰਦਰਸ਼ਤਾ ਨਾਲ ਚਲ ਰਹੀ ਹੈ ਤੇ ਪਾਰਟੀ ਦੇ ਆਬਜ਼ਰਵਰ ਇਸਦੀ ਨਿਗਰਾਨੀ ਕਰ ਰਹੇ ਹਨ। ਉਹਨਾਂ ਨੇ ਪਾਰਟੀ