ਤਰਨ ਤਾਰਨ, 02 ਅਪ੍ਰੈਲ :
ਸਮੂਹ ਸੈਨਟਰੀ ਇੰਸਪੈਕਟਰਸ ਦੀ ਮੀਟਿੰਗ ਦਫ਼ਤਰ ਸਿਵਲ ਸਰਜਨ ਅਨੈਕਸੀ ਹਾਲ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਕਮਲ ਜੋਤੀ ਦੁਆਰਾ ਕੀਤੀ ਗਈ ।
ਇਸ ਅਵਸਰ ਦੇ ਸੰਬੋਧਨ ਕਰਦੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਰੇਬਿਜ਼ ਨਾਲ ਲਗਭਗ 20,000 ਲੋਕਾਂ ਦੀ ਮੌਤ ਹੋ ਜਾਂਦੀ ਹੈ । ਕੁੱਤੇ ਦੇ ਵੱਢਣ ਵਾਲੇ ਵਿਆਕਤੀਆਂ ਵਿੱਚੋਂ 95-96 ਪ੍ਰਤੀਸ਼ਤ ਰੇਬਿਜ਼ ਦੇ ਕੇਸ ਹਨ । ਇਹ ਬਿਮਾਰੀ ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਅਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ । ਸਰਕਾਰੀ ਹਸਪਤਾਲਾਂ ਵਿੱਚ ਜਾਨਵਰਾਂ ਦੇ ਵੱਢਣ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ।
ਇਸ ਦੇ ਨਾਲ ਹੀ ਡਾ. ਮਹਿਤਾ ਵੱਲੋਂ ਜਾਣਨਯੋਗ ਜ਼ਰੂਰੀ ਗੱਲਾਂ ਦੱਸੀਆ ਗਈਆਂ ਜਿਵੇਂ ਕਿ ਹਰ ਸਾਲ ਆਪਣੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਨੂੰ ਟੀਕਾਕਰਨ ਕਰਵਾਓ, ਪਾਲਤੂ ਜਾਨਵਰਾਂ ਦਾ ਖਿਆਲ ਰੱਖੋ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਖ਼ੁਰਾਕ ਅਤੇ ਰਹਿਣ ਲਈ ਸੁਰੱਖਿਅਤ ਥਾਂ ਦਿਓ, ਆਪਣੇ ਪਾਲਤੂ ਕੁੱਤੇ ਅਤੇ ਬਿੱਲੀਆਂ ਨੂੰ ਗਲੀਆਂ ਅਤੇ ਜਨਤਕ ਥਾਵਾਂ ਤੇ ਖੁੱਲ਼੍ਹਾ ਨਾਂ ਛੱਡੋ, ਜਾਨਵਰ ਦੇ ਕੱਟੇ ਜ਼ਖਮ ਨੂੰ ਸਾਬਣ ਅਤੇ ਚੱਲ ਰਹੇ ਪਾਣੀ ਨਾਲ ਤੁਰੰਤ ਧੋਵੋ, ਜਾਨਵਰ ਦੇ ਕੱਟਣ ਦੀ ਜਾਣਕਾਰੀ ਤੁਰੰਤ ਮਾਤਾ-ਪਿਤਾ ਨੂੰ ਦਿਓ ਅਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੇ ਲੈ ਕੇ ਜਾਓ , ਹਲਕਾਅ ਜਾਨਲੇਵਾ ਹੋ ਸਕਦਾ ਹੈ ਇਸ ਲਈ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਜ਼ਰੂਰ ਕਰਵਾਓ ।
ਇਸ ਮੌਕੇ ਤੇ ਜਾਣਕਾਰੀ ਦਿੰਦੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਕਮਲਜੋਤੀ ਨੇ ਦੱਸਿਆ ਕਿ ਜਾਨਵਰ ਦੇ ਵੱਢੇ ਜਾਂ ਖਰੋਚ ਨੂੰ ਅਣਦੇਖਾ ਨਾ ਕਰੋ, ਤੁਰੰਤ ਜਖ਼ਮ ਨੂੰ ਸਾਬਣ ਅਤੇ ਚੱਲ ਰਹੇ ਪਾਣੀ ਨਾਲ 15 ਮਿੰਟ ਧੋਵੋ, ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਲਾਹ ਲਵੋ ਅਤੇ ਆਪਣੇ ਨੇੜਲੇ ਅਤੇ ਸਰਕਾਰੀ ਹਸਪਤਾਲ ਜਾਂ ਕਲੀਨਿਕ ਵਿੱਚ ਇਲਾਜ਼ ਕਰਵਾਓ ।