ਮੈਰੀਟੋਰੀਅਸ ਕੋਵਿਡ ਕੇਅਰ ਸੈਂਟਰ ਦੇ ਸਟਾਫ਼ ਵੱਲੋਂ ਸਾਫ਼-ਸਫ਼ਾਈ ਦਾ ਰੱਖਿਆ ਜਾ ਰਿਹਾ ਹੈ ਵਿਸ਼ੇਸ਼ ਧਿਆਨ

-16 ਸਫ਼ਾਈ ਸੇਵਕਾਂ ‘ਤੇ ਹੈ ਕੋਵਿਡ ਕੇਅਰ ਦੀ ਸਾਫ਼-ਸਫ਼ਾਈ ਦਾ ਜ਼ਿੰਮਾ
-ਮਰੀਜ਼ਾਂ ‘ਚ ਸਕਾਰਾਤਮਕ ਊਰਜਾ ਪੈਦਾ ਕਰਨ ਲਈ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਹੈ ਕਾਊਂਸਲਿੰਗ : ਡਾ. ਸ਼ੈਲੀ ਜੇਤਲੀ
-ਖੇਡਾਂ ਖੇਡਕੇ ਸਮਾਂ ਬਤੀਤ ਕਰ ਰਹੇ ਨੇ ਮਰੀਜ਼
ਪਟਿਆਲਾ, 24 ਸਤੰਬਰ :
ਕੋਰੋਨਾ ਦੇ ਘੱਟ ਤੇ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ (ਲੈਵਲ-1) ਦੀ ਸਾਫ਼-ਸਫ਼ਾਈ ਤੇ ਸੰਭਾਲ ਲਈ 16 ਸਫ਼ਾਈ ਕਰਮਚਾਰੀ ਕੋਰੋਨਾ ਯੋਧੇ ਬਣਕੇ ਦਿਨ-ਰਾਤ ਜੁਟੇ ਹੋਏ ਹਨ।
ਇਹ ਜਾਣਕਾਰੀ ਦਿੰਦਿਆਂ ਕੋਵਿਡ ਕੇਅਰ ਸੈਂਟਰ ਦੇ ਨੋਡਲ ਅਫ਼ਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਸੈਂਟਰ ‘ਚ ਸਾਫ਼ ਸਫ਼ਾਈ ਦੇ ਪੁਖ਼ਤਾ ਇੰਤਜਾਮ ਹਨ ਅਤੇ ਤਾਇਨਾਤ ਸਟਾਫ਼ ਵੱਲੋਂ ਵਾਰਡਾਂ ਤੇ ਬਰਤਨਾਂ ਦੀ ਸਫ਼ਾਈ ਸਮੇਤ ਰੋਜ਼ਾਨਾ ਬਿਸਤਰਿਆਂ ਦੀਆਂ ਚਾਦਰਾਂ ਬਦਲੀਆਂ ਜਾਂਦੀਆਂ ਹਨ ਅਤੇ ਸਮੇਂ-ਸਮੇਂ ‘ਤੇ ਸੈਂਟਰ ਨੂੰ ਸੈਨੇਟਾਈਜ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਟਾਫ਼ ਵੱਲੋਂ ਪੂਰਨ ਸਹਿਯੋਗ ਦਿੰਦਿਆ ਆਪਣੀ ਸ਼ਿਫ਼ਟਾਂ ਦੌਰਾਨ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ।
ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਸਫ਼ਾਈ ਦੇ ਨਾਲ-ਨਾਲ ਮਰੀਜ਼ਾਂ ‘ਚ ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਉਨ੍ਹਾਂ ਦੀ ਸਮੇਂ-ਸਮੇਂ ‘ਤੇ ਕਾਊਂਸਲਿੰਗ ਵੀ ਕੀਤੀ  ਜਾਂਦੀ ਹੈ ਤਾਂ ਜੋ ਉਨ੍ਹਾਂ ਅੰਦਰ ਬਿਮਾਰੀ ਦੇ ਸਮੇਂ ਵਿੱਚ ਆਤਮ ਵਿਸ਼ਵਾਸ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਵੱਲੋਂ ਸੈਂਟਰ ‘ਚ ਲੁੱਡੋ ਵਰਗੀਆਂ ਖੇਡਾਂ ਖੇਡਕੇ ਚੰਗਾ ਸਮਾਂ ਬਤੀਤ ਕੀਤਾ ਜਾ ਰਿਹਾ ਹੈ। ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਅੱਜ ਦਾਖਲ ਮਰੀਜ਼ਾਂ ਨੂੰ ਵੇਰਕਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੇਰਕਾ ਦਾ ਹਲਦੀ ਦੁੱਧ ਵੀ ਮੁੱਹਈਆਂ ਕਰਵਾਇਆ ਗਿਆ।

Spread the love