ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰਾਹੀਂ ਪਲੇਸ ਹੋਏ ਪ੍ਰਾਰਥੀਆਂ ਅਤੇ ਨਿਯੋਜਕਾਂ ਨਾਲ ਸਾਂਝੀ ਕੀਤੀ ਗੱਲਬਾਤ

ਮਾਫ਼ ਕਰਨਾ, ਇਹ ਖਬਰ ਤੁਹਾਡੀ ਬੇਨਤੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ। ਕਿਰਪਾ ਕਰਕੇ ਇੱਥੇ ਦੇਖੋ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ “ਕੌਫੀ ਐਂਡ ਡਿਸਕਸ਼ਨ ਵਿੱਦ ਡਿਪਟੀ ਕਮਿਸ਼ਨਰ ਇਨ ਡੀ. ਬੀ. ਈ. ਈ” ਪ੍ਰੋਗਰਾਮ ਦਾ ਆਯੋਜਨ
ਤਰਨ ਤਾਰਨ, 31 ਅਗਸਤ :
ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾਂ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਿਊਰੋ ਰਾਹੀਂ ਪਲੇਸ ਹੋਏ ਪ੍ਰਾਰਥੀਆਂ ਅਤੇ ਨਿਯੋਜਕਾਂ ਨਾਲ “ਕੌਫੀ ਐਂਡ ਡਿਸਕਸ਼ਨ ਵਿੱਦ ਡਿਪਟੀ ਕਮਿਸ਼ਨਰ ਇਨ ਡੀ. ਬੀ. ਈ. ਈ” ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਸ਼੍ਰੀ ਰਮਨਦੀਪ ਢਿੱਲੋਂ, ਵਿਕਾਸ ਅਫਸਰ ਐਲ. ਆਈ. ਸੀ, ਸ਼੍ਰੀ ਸਤਬੀਰ ਸਿੰਘ ਟੀ. ਐਮ. ਐਸ. ਬੀ. ਆਈ. ਲਾਈਫ ਅਤੇ ਸ਼੍ਰੀ ਸ਼ਮਸ਼ੇਰ ਸਿੰਘ, ਜਿਲ੍ਹਾ ਮੈਨੇਜਰ ਸੀ. ਐਸ. ਸੀ ਅਤੇ ਉਹਨਾਂ ਵੱਲੋ ਪਲੇਸ ਹੋਏ ਪ੍ਰਾਰਥੀ ਸ਼ਾਮਿਲ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨਾਲ ਗੱਲਬਾਤ ਕਰਦਿਆਂ ਪ੍ਰਾਰਥੀਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਚੋਣ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਲਗਾਏ ਗਏ ਰੋਜ਼ਗਾਰ ਮੇਲਿਆਂ/ਪਲੇਸਮੈਂਟ ਕੈਂਪਸ ਦੌਰਾਨ ਹੋਈ ਹੈ ਅਤੇ ਹਾਲ ਦੀ ਘੜੀ ਉਹ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਵਧੀਆਂ ਕਮਾਈ ਵੀ ਕਰ ਰਹੇ ਹਨ, ਜਿਸ ਲਈ ਉਹ ਰਜ਼ਗਾਰ ਬਿਊਰੋਂ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦੀ ਵੀ ਹਨ।
ਡਿਪਟੀ ਕਮਿਸ਼ਨਰ ਵੱਲੋਂ ਨਿਯੋਜਕਾਂ ਨੂੰ ਵੀ ਬਿਊਰੋ ਦੇ ਕੰਮ ਵਿੱਚ ਹੋਰ ਸੁਧਾਰ ਲਈ ਸੁਝਾਉ ਦੇਣ ਲਈ ਕਿਹਾ ਹੈ। ਨਿਯੋਜਕਾਂ ਵੱਲੋ ਕਿਹਾ ਗਿਆ ਉਹ ਪੰਜਾਬ ਸਰਕਾਰ ਦੀ ਘਰ ਘਰ ਰੋਜਗਾਰ ਸਕੀਮ ਵਿੱਚ ਸਾਲ 2017 ਤੋਂ ਹੀ ਜ਼ਿਲ੍ਹਾ ਰੋਜ਼ਗਾਰ ਬਿਊਰੋ ਨਾਲ ਜੁੜੇ ਹੋਏ ਹਨ। ਸਰਕਾਰ ਵੱਲੋਂ ਬਹੁਤ ਹੀ ਵਧੀਆਂ ਪਲੇਟਫਾਰਮ ਉਪਲੱਬਧ ਕਰਵਾਇਆ ਗਿਆ ਹੈ, ਜਿਸ ਕਾਰਨ ਕੰਪਨੀਆਂ ਨੂੰ ਹਾਇਰੰਗ ਕਰਨੀ ਬਹੁਤ ਹੀ ਅਸਾਨ ਹੋ ਗਈ ਹੈ। ਬਿਊਰੋ ਵੱਲ੍ਹੋਂ ਹਰ ਸੰਭਵ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਰਥੀਆਂ ਨੂੰ ਆਪਣੀ ਆਪਣੀ ਕੰਪਨੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਬਿਊਰੋ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਲਈ ਕਿਹਾ ਗਿਆ ਤਾਂ ਜੋ ਬੇਰੋਜ਼ਗਾਰ ਨੌਜਵਾਨ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਹਨਾਂ ਵੱਲੋਂ ਸਾਰਿਆ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ, ਸ਼੍ਰੀ ਸੰਜੀਵ ਕੁਮਾਰ ਜਿਲ੍ਹਾ ਰੋਜ਼ਗਾਰ ਅਫਸਰ ਅਤੇ ਸ਼੍ਰੀ ਹਰਮਨਦੀਪ ਸਿੰਘ ਪਲੇਸਮੈਂਟ ਅਫਸਰ ਵੀ ਹਾਜਰ ਸਨ।

Spread the love