ਜ਼ਿਲ੍ਹਾ ਬਰਨਾਲਾ ਚ ਖਰੀਦੀ ਗਈ ਕਣਕ ਦੀ ਚੁਕਾਈ ਦਾ ਕੰਮ ਜ਼ੋਰਾਂ ਤੇ

ਹੁਣ ਤੱਕ 71.28 ਫ਼ੀਸਦੀ ਕਣਕ ਦੀ ਚੁਕਵਾਈ ਕੀਤੀ ਗਈ

ਡਿਪਟੀ ਕਮਿਸ਼ਨਰ ਵਲੋਂ ਖਰੀਦ ਏਜੇਂਸੀਆਂ ਨਾਲ ਕੀਤੀ ਗਈ ਬੈਠਕ

ਖਰੀਦੀ ਗਈ ਕਣਕ ਤੇਜ਼ੀ ਨਾਲ ਮੰਡੀ ਚੋਂ ਚੁਕਵਾਉਣ ਦੇ ਨਿਰਦੇਸ਼

 

ਬਰਨਾਲਾ, 28 ਅਪ੍ਰੈਲ

        ਜ਼ਿਲ੍ਹਾ ਬਰਨਾਲਾ ਦੀਆਂ ਦਾਣਾ ਮੰਡੀਆਂ ਚ ਖਰੀਦੀ ਗਈ ਕਣਕ ਦੀ ਚੁਕਵਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਇਸ ਸਬੰਧੀ ਖਰੀਦ ਏਜੇਂਸੀਆਂ ਨਾਲ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 27 ਅਪ੍ਰੈਲ ਤੱਕ ਮੰਡੀਆਂ ਚੋਂ 215820 ਮੀਟ੍ਰਿਕ ਟਨ ਕਣਕ ਚੁੱਕ ਲਈ ਗਈ ਹੈ।

        ਇਨ੍ਹਾਂ ਵਿਚ 65433 ਮੀਟ੍ਰਿਕ ਟਨ (ਕਰੀਬ 66 ਫ਼ੀਸਦੀ) ਪਨਗ੍ਰੇਨ ਵਲੋਂ, 54330 ਮੀਟ੍ਰਿਕ ਟਨ (ਕਰੀਬ 78 ਫ਼ੀਸਦੀ) ਮਾਰਕਫੈਡ ਵਲੋਂ, 51905 ਮੀਟ੍ਰਿਕ ਟਨ (ਕਰੀਬ 73 ਫ਼ੀਸਦੀ) ਪਨਸਪ ਵਲੋਂ, 31501 ਮੀਟ੍ਰਿਕ ਟਨ (ਕਰੀਬ 72 ਫ਼ੀਸਦੀ) ਪੰਜਾਬ ਸਟੇਟ ਵੇਅਰਹਾਊਸ ਵਲੋਂ ਅਤੇ 12651 ਮੀਟ੍ਰਿਕ ਟਨ (ਕਰੀਬ 67 ਫ਼ੀਸਦੀ) ਫ਼ੂਡ ਕਾਰਪੋਰੇਸ਼ਨ ਆਫ ਇੰਡੀਆ ਵਲੋਂ ਚੁੱਕੀ ਗਈ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਦੀਆਂ ਦਾਣਾ ਮੰਡੀਆਂ ਚ ਕੁੱਲ 393828 ਮੀਟ੍ਰਿਕ ਟਨ ਕਣਕ ਪੁੱਜ ਚੁੱਕੀ ਹੈ ਅਤੇ ਇਸ ਵਿਚੋਂ 376817 ਮੀਟ੍ਰਿਕ ਟਨ ਖਰੀਦੀ ਜਾ ਚੁੱਕੀ ਹੈ।

        ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 27 ਅਪ੍ਰੈਲ ਤੱਕ ਜ਼ਿਲ੍ਹਾ ਬਰਨਾਲਾ ਚ ਰੁਪਏ 576 ਕਰੋੜ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਤੌਰ ਉੱਤੇ ਪਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਦੇ ਕੁੱਲ 1467 ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਲਾਭ ਦਿੱਤਾ ਗਿਆ ਹੈ। ਇਨ੍ਹਾਂ ਚ 400 ਕਿਸਾਨਾਂ ਨੂੰ ਪਨਗ੍ਰੇਨ ਵਲੋਂ,  622 ਕਿਸਾਨਾਂ ਨੂੰ ਮਾਰਕਫੇਡ ਵਲੋਂ, 165 ਕਿਸਾਨਾਂ ਨੂੰ ਪਨਸਪ ਵਲੋਂ ਅਤੇ 280 ਕਿਸਾਨਾਂ ਨੂੰ ਪੰਜਾਬ ਸਟੇਟ ਵੇਅਰਹਾਊਸ ਵਲੋਂ ਸਿੱਧੀ ਅਦਾਇਗੀ ਕੀਤੀ ਜਾ ਚੁਕੀ ਹੈ।

        ਇਨ੍ਹਾਂ ਵਿਚ ਰੁਪਏ 189 ਕਰੋੜ ਪਨਗ੍ਰੇਨ ਵਲੋਂਰੁਪਏ 143 ਕਰੋੜ ਦੀ ਅਦਾਇਗੀ ਮਾਰਕਫੇਡ ਵਲੋਂਰੁਪਏ 141 ਕਰੋੜ ਦੇ ਅਦਾਇਗੀ ਪਨਸਪ ਵਲੋਂਰੁਪਏ 78 ਕਰੋੜ ਦੀ ਅਦਾਇਗੀ ਪੰਜਾਬ ਸਟੇਟ ਵੇਅਰਹਾਊਸ ਵਲੋਂ ਅਤੇ ਰੁਪਏ 23 ਕਰੋੜ ਦੇ ਅਦਾਇਗੀ ਫ਼ੂਡ ਕਾਰਪੋਰਾਸ਼ਨ ਆਫ ਇੰਡੀਆ ਵਲੋਂ ਕੀਤੀ ਗਈ ਹੈ।

        ਉਹਨਾਂ ਦੱਸਿਆ ਕਿ ਕਣਕ ਦੀ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਮਾਰਕੀਟ ਕਮੇਟੀ ਦਫਤਰਾਂ ਵਿਚ ਕਿਸਾਨ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ ਤਾਂ ਜੋ ਉਨਾਂ ਨੂੰ ਆਨਲਾਈਨ ਅਦਾਇਗੀ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਕਿਸਾਨਾਂਆੜਤੀਆਂ ਅਤੇ ਮਜ਼ਦੂਰਾਂ ਨੂੰ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ।  

        ਇਸ ਮੌਕੇ ਜ਼ਿਲ੍ਹਾ ਫ਼ੂਡ ਸਪਲਾਈ ਅਫਸਰ ਸ਼੍ਰੀਮਤੀ ਅਤਿੰਦਰ ਕੌਰਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਜਸਪਾਲ ਸਿੰਘ ਅਤੇ ਵੱਖ-ਵੱਖ ਖਰੀਦ ਏਜੇਂਸੀਆਂ ਦੇ ਜ਼ਿਲ੍ਹਾ ਮੈਨੇਜਰ ਵੀ ਹਾਜ਼ਰ ਸਨ.

Spread the love