8 ਮਾਰਚ, 2021
ਮਹਿਲਾ ਦਿਵਸ ਦੇ ਮੌਕੇ ਨਿਰਵੇੈਰ ਚੇੈਰੀਟੇਬਲ ਫਾਉੂਡੇਸ਼ਨ ਨੇ ਸਰਕਾਰੀ ਹਾਈ ਸਕੂਲ, ਮਟੋਰ, ਜਿਲਾ ਐਸ.ਏ.ਐਸ ਨਗਰ (ਮੋਹਾਲੀ) ਦੇ ਸਰਕਾਰੀ ਸਕੂਲ ਦੀਆਂ ਲੜਕੀਆਂ ਨੂੰ ਵੰਡੀਆਂ ਮੁਫਤ ਕਿਤਾਬਾ । ਇਸ ਮੌਕੇ ਨਿਰਵੇੈਰ ਚੇੈਰੀਟੇਬਲ ਫਾਉੂਡੇਸ਼ਨ ਦੀ ਫਾਊਡਰ ਅਤੇ ਪ੍ਰਧਾਨ ਡਾ. ਜੀਵਨਜੋਤ ਨੇ ਕਿਹਾ ਕਿ ਦੇਸ਼ ਜਾਂ ਪਰਿਵਾਰ ਦਾ ਸਰਵਪੱਖੀ ਵਿਕਾਸ ਤੇ ਇਸਤਰੀ ਸ਼ਸ਼ਕਤੀਕਰਨ ਤਾਂ ਹੀ ਸੰਭਵ ਹੈ ਜਦੋਂ ਅਸੀਂ ਬੇਟੀਆਂ ਨੂੰ ਸਿੱਖਿਆ ਦੇਵਾਂਗੇ। ਕਿਉਂਕਿ ਪੜੀ ਲਿਖੀ ਲੜਕੀ ਸਮਾਜਿਕ ਆਰਥਿਕ ਤਬਦੀਲੀਆ ਲਿਆਉਣ ਵਿਚ ਬਣਦਾ ਯੋਗਦਾਨ ਪਾ ਸਕਦੀ ਹੈ। ਡਾ. ਜੀਵਨਜੋਤ ਨੇ ਦੱਸਿਆ ਕਿ ਨਿਰਵੈਰ ਚੇੈਰੀਟੇਬਲ ਫਾਊਡੇਸ਼ਨ ਦੀ ਸੁਰੂਆਤ ਇਸਤਰੀ ਸ਼ਸ਼ਕਤੀਕਰਨ ਨੂੰ ਲੈ ਕੇ ਕੀਤੀ ਗਈ ਸੀ। ਨਿਰਵੇੈਰ ਫਾਊਨਡੇਸ਼ਨ ਵਿਚ ਸਾਰੀਆਂ ਮਹਿਲਾਵਾਂ ਹੀ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਹੀਆਂ ਹਨ। ਮਹਿਲਾ ਦਿਵਸ ਮੌਕੇ ਨਿਰਵੈਰ ਚੇੈਰੀਟੇਬਲ ਫਾਊਡੇਸ਼ਨ (ਰਜਿ:) ਵੱਲੋ ਪਰਮਿੰਦਰ ਕੌਰ, ਪ੍ਰੀਤੀ ਜਸਵਾਲ, ਸੁਖਬੀਰ ਕੌਰ, ਅਮਰਜੀਤ ਕੌਰ, ਸੁਖਜੀਤ ਕੌਰ ਸ਼ਾਮਲ ਹੋਏ। ਨਿਰਵੇੈਰ ਚੇੈਰੀਟੇਬਲ ਫਾਉੂਡੇਸ਼ਨ ਆਪ ਜੀ ਨੂੰ ਇਸ ਨੇਕ ਕੰਮ ਵਿਚ ਸ਼ਾਮਲ ਹੋਣ ਅਤੇ ਸਹਿਯੌਗ ਕਰਨ ਲਈ ਬੇਨਤੀ ਕਰਦੀ ਹੈ।