ਪਿੰਡ ਕੁਹਾੜਕੇ ਅਤੇ ਪਿੰਡ ਸਰਹਾਲੀ ’ਚ ਐਸਸੀ ਕਮਿਸ਼ਨ ਦੇ ਮੈਬਰਾਂ ਨੇ ਕੀਤਾ ਦੌਰਾ

ਤਰਨ ਤਾਰਨ 30 ਅਪ੍ਰੈਲ:— ਸ਼੍ਰੀ ਰਾਜ ਕੁਮਾਰ ਹੰਸ ਅਤੇ ਸ੍ਰੀ ਦੀਪਕ ਕੁਮਾਰ  ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨਚੰਡੀਗੜ ਵੱਲੋਂ ਪਿੰਡ ਕੁਹਾੜਕੇ ਤਹਿਸੀਲ ਅਤੇ ਜ਼ਿਲਾ ਤਰਨ ਤਾਰਨ ਅਤੇ ਪਿੰਡ ਸਰਹਾਲੀ ਤਹਿ.ਪੱਟੀ ਜਿਲਾ ਤਰਨ ਤਾਰਨ ਵਿਖੇ ਹੋਈ ਸ਼ਿਕਾਇਤ ਦੇ ਸਬੰਧ ਵਿੱਚ ਦੌਰਾ ਕੀਤਾ । ਪਿੰਡ ਕੋਹਾੜਕੇ ਵਿਖੇ ਸ਼ਿਕਾਇਤ ਕਰਤਾ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰੰਘ ਵੱਲੋਂ  ਐਸਸੀ ਕਮਿਸ਼ਨ ਦੇ ਮੈਂਬਰਾਂ ਨੂੰ ਦੱਸਿਆ  ਕਿ ਇਸ ਪਿੰਡ ਦੇ ਜੱਸਾ ਸਿੰਘ ਪੁੱਤਰ ਸਤਨਾਮ ਸਿੰਘਸੁੱਖਾ ਸਿੰਘ ਪੁੱਤਰ ਸਤਨਾਮ ਸਿੰਘਆਇਆ ਸਿੰਘ ਸਰਪੰਚ ਪੁੱਤਰ ਦਿਆਲ ਸਿੰਘ ਸਾਬ ਸਿੰਘ ਨੰਬਰਦਾਰਨਿਸ਼ਾਨ ਸਿੰਘਦੇਬਾ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਗੁਰਭੇਜ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋ ਉਸਦੇ ਭਰਾ ਜਗਰੂਪ ਸਿੰਘ ਨੂੰ ਬੰਨ ਕੇ ਕੁੱਟਿਆ  ਹੈ। ਇਸ ਤੇ ਮੈਂਬਰਾਂ ਵੱਲੋਂ ਪੁਲਿਸ ਵੱਲੋਂ ਬਣਦੀ ਕਾਰਵਾਈ ਕਰਦੇ ਹੋਏ ਐਸ.ਐਚ.ੳ.ਸਦਰ ਤਰਨ ਤਾਰਨ ਵੱਲੋਂ ਇਸ ਦੀ ਰਿਪੋਰਟ ਮਿਤੀ 6 ਮਈ 2021 ਤੱਕ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਸ੍ਰੀ ਕੇਵਲ ਸਿੰਘ ਅਡੀਸ਼ਨਲ ਐਸ.ਐਚ.ੳ ਥਾਣਾ ਸਦਰਤਰਨ ਤਾਰਨ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰਪੱਟੀ ਹਾਜਰ ਸਨ।

         ਇਸੇ ਤਰਾ ਐਸਸੀ ਕਮਿਸ਼ਨ ਮੈਂਬਰਾਂ ਵੱਲੋ ਪਿੰਡ ਸਰਹਾਲੀ ਤਹਿ. ਪੱਟੀ ਵਿਖੇ ਕੀਤੇ ਗਏ ਦੌਰੇ ਸਬੰਧੀ ਸ਼ਿਕਾਇਤ ਕਰਤਾ ਜਸਪਾਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਸ ਪਿੰਡ ਦੇ ਕੁਲਦੀਪ ਸਿੰਘਜਗਰੂਪ ਸਿੰਘਗੁਰਪ੍ਰੀਤ ਸਿੰਘਗੁਰਜੀਤ ਸਿੰਘਚਰਨਜੀਤ ਸਿੰਘਬਲਜਿੰਦਰ ਸਿੰਘ  ਅਤੇ ਗੁਰਜੰਟ ਸਿੰਘ ਵੱਲੋਂ ਉਹਨਾਂ ਨਾਲ ਮਾਰਕੁੱਟ  ਕੀਤੀ ਗਈ ਅਤੇ ਗਾਲੀ ਗਲੋਚ ਕੀਤਾ ਗਿਆ ਹੈ। ਇਸ ਤੇ ਐਸਸੀ ਕਮਿਸ਼ਨ ਦੇ ਮੈਂਬਰਾਂ  ਵੱਲੋਂ ਕਾਰਵਾਈ  ਕਰਦੇ ਹੋਏ ਥਾਣਾ ਸਰਹਾਲੀ ਪੁਲਿਸ ਨੂੰ ਇਸ ਦੇ ਵਾਧਾ ਜੁਰਮ ਐਸ.ਸੀ.ਐਸ.ਟੀ ਐਕਟ 1989 ਦਰਜ ਕਰਨ ਦੀ ਹਦਾਇਤ ਕੀਤੀ ਗਈ  ਅਤੇ ਇਸ ਦੀ ਰਿਪੋਰਟ ਮਿਤੀ 6 ਮਈ 2021 ਨੂੰ ਕਮਿਸ਼ਨ ਭੇਜਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਐਸ.ਐਚ.ੳ ਸਰਹਾਲੀਇੰਨਕੁਆਰੀ ਅਫਸਰ ਰਜਿੰਦਰ ਸਿੰਘ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰਪੱਟੀ ਹਾਜਰ ਸਨ।
Spread the love