ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਸ਼ੁਕਰਵਾਰ ਸ਼ਾਮ ਤੱਕ 8 ਲੱਖ 59 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ

news makhani

8 ਲੱਖ 57 ਹਜ਼ਾਰ 166 ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ
-ਕਿਸਾਨਾਂ ਨੂੰ 1538 ਕਰੋੜ ਰੁਪਏ ਦੀ ਹੋਈ ਕਣਕ ਦੀ ਅਦਾਇਗੀ
ਪਟਿਆਲਾ, 30 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਸ਼ੁਕਰਵਾਰ ਸ਼ਾਮ ਤੱਕ 859326 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ ਜਿਸ ਵਿਚੋਂ 857166 ਮੀਟਰਿਕ ਟਨ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 1588.07 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਅੱਜ ਮੰਡੀਆਂ ‘ਚ ਆਈ ਕਣਕ ਦੇ ਵੇਰਵੇ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 15596 ਮੀਟਰਿਕ ਟਨ ਕਣਕ ਮੰਡੀਆਂ ‘ਚ ਪੁੱਜੀ ਅਤੇ 16642 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦੀ ਕਣਕ ਵਿਚੋਂ ਪਨਗਰੇਨ ਨੇ ਕੁਲ 215349 ਮੀਟਰਿਕ ਟਨ, ਮਾਰਕਫੈਡ ਨੇ ਕੁਲ 219874 ਮੀਟਰਿਕ ਟਨ, ਪਨਸਪ ਨੇ 219164 ਮੀਟਰਿਕ ਟਨ, ਵੇਅਰ ਹਾਊਸ ਨੇ 143144 ਮੀਟਰਿਕ ਟਨ, ਐਫ.ਸੀ.ਆਈ ਨੇ ਕੁਲ 59485 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 150 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਪੁੱਜੀ 99 ਫ਼ੀਸਦੀ ਤੋਂ ਵਧੇਰੇ ਕਣਕ ਦੀ ਖ਼ਰੀਦ ਵੀ ਕਰ ਲਈ ਗਈ ਹੈ ਅਤੇ ਖਰੀਦੀ ਕਣਕ ‘ਚੋਂ 74.41 ਫ਼ੀਸਦੀ ਦੀ ਲਿਫ਼ਟਿੰਗ ਵੀ ਕੀਤੀ ਜਾ ਚੁੱਕੀ ਹੈ।

Spread the love