ਪੰਜਾਬ ਸਰਕਾਰ ਨੇ 8 ਫਰਵਰੀ, 2020 (ਸ਼ਨੀਵਾਰ) ਨੂੰ ਫਗਵਾੜਾ ਤਹਿਸੀਲ ਵਿੱਚ ਸਮੂਹ ਸਰਕਾਰੀ ਦਫਤਰਾਂ, ਬੋਰਡਾਂ / ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਦੂਜੇ ਅੱਧ ਦੀ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ‘ਤੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿੱਚ ਭਾਗ ਲੈ ਸਕਣ।
ਇਹ ਜਾਣਕਾਰੀ ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦਿੱਤੀ ।