ਉਪ ਮੰਡਲ ਮੈਜਿਸਟਰੇਟ ਨੇ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਸਮੂਹ ਸੈਕਟਰ ਅਫਸਰਾਂ ਨਾਲ ਗੁਗਲ ਮੀਟ ਤੇ ਕੀਤੀ ਮੀਟਿੰਗ

ਪਠਾਨਕੋਟ, 6 ਮਈ 2021:– (  )- ਸ. ਗੁਰਸਿਮਰਨ ਸਿੰਘ ਢਿਲੋ, ਉਪ ਮੰਡਲ ਮੈਜਿਸਟਰੇਟ ਨੇ ਵਿਧਾਨ ਸਭਾ ਚੋਣ ਹਲਕਾ 003 ਪਠਾਨਕੋਟ ਦੇ ਸਮੂਹ ਸੈਕਟਰ ਅਫਸਰਾਂ ਨਾਲ ਗੁਗਲ ਮੀਟ ਤੇ ਮੀਟਿੰਗ ਕੀਤੀ । ਮੀਟਿੰਗ ਵਿੱਚ ਚੋਣ ਕਮਿਸ਼ਨ ਵੱਲੋ ਫੋਟੋ ਵੋਟਰ ਸੂਚੀਆਂ ਦੀ ਲਗਾਤਾਰ ਚੱਲ ਰਹੀ ਸੁਧਾਈ ਬਾਰੇ ਜਾਣਕਾਰੀ ਦਿੱਤੀ ।
ਉਹਨਾ ਨੇ ਕਿਹਾ ਕਿ ਕੋਈ ਵੀ ਨੋਜਵਾਨ ਜਿਸਦੀ 01-01-2021 ਨੂੰ 18 ਸਾਲ ਜਾ ਇਸ ਤੋ ਵੱਧ ਹੋ ਗਈ ਹੈ ਆਪਣੀ ਵੋਟ ਬਨਵਾ ਸਕਦਾ ਹੈ । ਉਹਨਾ ਐਮ.ਸੀਜ. ਅਤੇ ਹੋਰ ਵਲਂਟੀਅਰਾਂ ਅਤੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰ ਜਾ ਆਪਣੇ ਆਲੇ ਦੁਆਲੇ ਵਿੱਚ ਜਿਸ ਕਿਸੇ ਦੀ ਵੋਟ ਬਨਣ ਤੋਂ ਰਹਿ ਗਈ ਹੈ ਉਹ ਆਪਣੀ ਵੋਟ ਬਣਾ ਸਕਦਾ ਹੈ ।
ਸ਼੍ਰੀ ਗੁਰਸਿਮਰਨ ਸਿੰਘ ਢਿਲੋ ਨੇ ਇਹ ਵੀ ਅਪੀਲ ਕੀਤੀ ਕਿ ਜਿਨ੍ਹਾ ਦੀ ਮੋਤ ਹੋ ਚੁੱਕੀ ਹੈ ਜਾਂ ਸ਼ਾਦੀ ਹੋ ਚੁੱਕੀ ਹੈ ਜਾ ਕੋਈ ਪੱਕੇ ਤੋਰ ਤੇ ਸਿਫਟ ਹੋ ਚੁੱਕਾ ਹੈ ਉਸਦੀ ਵੋਟ ਵੀ ਉਹਨਾ ਦੇ ਘਰ ਦੇ ਮੈਂਬਰਾਂ ਵਲੋਂ ਕਟਵਾਈ ਜਾਵੇ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਸੋਧੀਆ ਅਤੇ ਸਹੀ ਵੋਟਰ ਸੂਚੀਆਂ ਰਾਹੀ ਹੀ ਸਹੀ ਵੋਟਿੰਗ ਕਰਵਾਈ ਜਾ ਸਕੇ । ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਕਰਮਵਚਾਰੀ ਸ਼੍ਰੀ ਕੁਲਦੀਪ ਸਿੰਘ ਇਲੈਕਸ਼ਨ ਇੰਚਾਰਜ ਸੰਪਰਕ ਨੰ: 9646164300 ਅਤੇ ਮੋਂਟੀ ਆਲੇ ਕਲਰਕ ਸੰਪਰਕ ਨੰ: 7973150250 ਨਾਲ ਕਿਸੇ ਵੀ ਕੰਮ ਵਾਲੇ ਦਿੱਨ  9 ਤੋ 5 ਵਜੇ ਤੱਕ ਤਾਲ ਮੇਲ ਕੀਤਾ ਜਾ ਸਕਦਾ ਹੈ ।

Spread the love